ਗਾਇਕ ਆਰ ਨੇਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪਰਾਈਜ਼
ਗਾਇਕ ਆਰ ਨੇਤ ਨੇ ਵੀ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ । ਜਿਸ ਦੀ ਜਾਣਕਾਰੀ ਆਰ ਨੇਤ ਨੇ ਖੁਦ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ । ਉਹ 'ਮਜਾਕ ਥੋੜੀ ਹੈ' ਟਾਈਟਲ ਹੇਠ ਇਸ ਐਲਬਮ ਨੂੰ ਰਿਲੀਜ਼ ਕਰਨਗੇ । ਆਰ ਨੇਤ ਨੇ ਐਲਬਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ।
ਹੋਰ ਪੜ੍ਹੋ :
ਸਿੱਧੂ ਮੂਸੇਵਾਲਾ ਦੀ ਬਾਲੀਵੁੱਡ ‘ਚ ਐਂਟਰੀ, ਤਸਵੀਰਾਂ ਹੋ ਰਹੀਆਂ ਵਾਇਰਲ
ਉਸ ਨੇ ਪੋਸਟਰ ਵਿੱਚ ਜ਼ਿਕਰ ਕੀਤਾ ਕਿ ਇੰਟਰੋ ਵੀਡੀਓ 24 ਜੁਲਾਈ ਨੂੰ ਜਾਰੀ ਕੀਤੀ ਜਾਏਗੀ। ਆਰ ਨੇਤ ਤੋਂ ਇਲਾਵਾ ਇਸ ਐਲਬਮ ਵਿੱਚ ਗੁਰਲੇਜ਼ ਅਖਤਰ ਵੀ ਦਿਖਾਈ ਦੇਣਗੇ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਆਰ ਨੇਤ ਦੇ ਹਰ ਗਾਣੇ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਅਤੇ ਉਸ ਦੀ ਆਖਰੀ ਰਿਲੀਜ਼ 'ਬਾਪੂ ਬੰਬ ਹੈ' ਨੇ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਚੰਗੀ ਛਾਪ ਛੱਡੀ। ਹੁਣ ਉਸਦੇ ਪ੍ਰਸ਼ੰਸਕ ਬੇਸਬਰੀ ਨਾਲ ਆਉਣ ਵਾਲੀਆਂ ਐਲਬਮਾਂ ਦਾ ਇੰਤਜ਼ਾਰ ਕਰ ਰਹੇ ਹਨ ।
View this post on Instagram