ਗਾਇਕ ਪ੍ਰੀਤ ਸਿਆਨ ਦਾ ਨਵਾਂ ਗੀਤ ‘ਭੁਰੇ ਦਾ ਢਾਬਾ’ ਰਿਲੀਜ਼
ਗਾਇਕ ਪ੍ਰੀਤ ਸਿਆਨ (Preet Syaan)ਦਾ ਨਵਾਂ ਗੀਤ ‘ਭੁਰੇ ਦਾ ਢਾਬਾ’ (Bhoore Da Dhaba) ਰਿਲੀਜ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਬਰਾੜ ਸਾਬ ਨੇ ।ਵੀਡੀਓ ਜੱਸ ਚੀਮਾ ਨੇ ਤਿਆਰ ਕੀਤਾ ਹੈ । ਇਸ ਗੀਤ ‘ਚ ਇੱਕ ਅਜਿਹੇ ਵਿਅਕਤੀ ਦੀ ਗੱਲ ਕੀਤੀ ਗਈ ਹੈ ਜੋ ਕਿ ਸ਼ੁੱਧ ਵੈਸ਼ਨੂੰ ਹੈ ਤੇ ਉਸ ਦੇ ਦੋਸਤ ਵੀ ਉਸ ਨੁੰ ਇਸੇ ਕਾਰਨ ਕਿਸੇ ਮਹਿਫ਼ਿਲ ‘ਚ ਨਹੀਂ ਸੱਦਦੇ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੀਤ ਸਿਆਨ ਨੇ ਕਈ ਗੀਤ ਕੱਢੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਗਾਇਕ ਪ੍ਰੀਤ ਸਿਆਨ ਦਿਲਜੀਤ ਦੋਸਾਂਝ ਦੇ ਨਾਲ ਛੜਾ ਫ਼ਿਲਮ ‘ਚ ਵੀ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਹੋਰ ਕਈ ਗੀਤ ਵੀ ਆਪਣੇ ਗੀਤ ਕੱਢ ਚੁੱਕੇ ਹਨ ।
image from preet syaan song
ਹੋਰ ਪੜ੍ਹੋ : ਪ੍ਰਸ਼ੰਸਕਾਂ ਦਾ ਇੰਤਜ਼ਾਰ ਹੋਇਆ ਖ਼ਤਮ, ਇਸ ਦਿਨ ਰਿਲੀਜ਼ ਹੋਵੇਗਾ ‘ਲਾਲ ਸਿੰਘ ਚੱਢਾ’ ਦਾ ਟ੍ਰੇਲਰ
ਪ੍ਰੀਤ ਸਿਆਨ ਤੇ ਉਸ ਦੇ ਸਾਥੀ ਖੁੱਲੀਆਂ ਪੈਂਟਾਂ ਵਾਲੇ ਮੁੰਡੇ ਦੇ ਨਾਂਅ ਨਾਲ ਪ੍ਰਸਿੱਧ ਹੋਏ ਸਨ । ਇਸ ਤੋਂ ਪਹਿਲਾਂ ਪ੍ਰੀਤ ਸਿਆਨ ਗੁਰਪ੍ਰੀਤ ਸੋਨੀ ਦੇ ਨਾਲ ਗੀਤ ‘ਬਾਂਦਰੀ’ ਲੈ ਕੇ ਆਏ ਸਨ ।ਪ੍ਰੀਤ ਸਿਆਨ ਤੇ ਉਸ ਦੇ ਸਾਥੀ ਟਿਕਟੌਕ ਵੀਡੀਓਜ਼ ਦੇ ਨਾਲ ਚਰਚਾ ‘ਚ ਹਨ ।
image From preet Syaan song
ਜਿਸ ਤੋਂ ਬਾਅਦ ਸਭ ਨੂੰ ਦਿਲਜੀਤ ਦੋਸਾਂਝ ਦੇ ਨਾਲ ਛੜਾ ਫ਼ਿਲਮ ਦੇ ਇੱਕ ਗੀਤ ‘ਚ ਕੰਮ ਕਰਨ ਦਾ ਵੀ ਮੌਕਾ ਮਿਲਿਆ ਸੀ ।ਪ੍ਰੀਤ ਸਿਆਨ ਲਗਾਤਾਰ ਗੀਤ ਕੱਢ ਰਿਹਾ ਹੈ। ਉਸ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ।