ਗਾਇਕ ਨਿੰਜਾ ਨੇ ਨਵੀਂ ਜੀਪ ਲਈ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ
ਗਾਇਕ ਨਿੰਜਾ ਨੇ ਨਵੀਂ ਜੀਪ ਲਈ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਨਿੰਜਾ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਸ ਦੇ ਮਾਪੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ । ਆਪਣੀ ਨਵੀਂ ਜੀਪ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਹੈ ।
Image From Ninja's instagram
ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੇ ਜੱਦੀ ਘਰ ਦਾ ਵੀਡੀਓ ਕੀਤਾ ਸਾਂਝਾ
Image From Ninja's instagram
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ‘ਏਨੇ ਜੋਗਾ ਸਿਰਫ਼ ਆਪਣੇ ਮਾਂ ਬਾਪ ਦੇ ਆਸ਼ੀਰਵਾਦ ਕਰ ਕੇ ਅਤੇ ਤੁਹਾਡੇ ਪਿਆਰ ਕਰਕੇ ਹੋਇਆਂ, ਸ਼ੁਕਰ ਆ ਤੇਰਾ ਪ੍ਰਮਾਤਮਾ’।
View this post on Instagram
ਨਿੰਜਾ ਵੱਲੋਂ ਸਾਂਝੀਆਂ ਕੀਤੀਆਂ ਗਈਆ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਨਿੰਜਾ ਨੂੰ ਇਸ ਨਵੀਂ ਜੀਪ ਦੇ ਲਈ ਵਧਾਈ ਦੇ ਰਿਹਾ ਹੈ ।
Image From Ninja's instagram
ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
View this post on Instagram