ਗਾਇਕ ਨਿੰਜਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਤਾਏ ਬਣਨ ਦੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ, ਲੋਕ ਦੇ ਰਹੇ ਨੇ ਵਧਾਈਆਂ
ਪੰਜਾਬੀ ਗਾਇਕ ਨਿੰਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ । ਉਨ੍ਹਾਂ ਨੇ ਆਪਣੇ ਭਤੀਜੇ ਦੀ ਤਸਵੀਰ ਸ਼ੇਅਰ ਕੀਤੀ ਹੈ । ਹੋਰ ਪੜ੍ਹੋ : ਰਣਵੀਰ ਸਿੰਘ ਨੇ ਵਿਆਹ ਦੀ ਦੂਜੀ ਵ੍ਹਰੇਗੰਢ ਉੱਤੇ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਮਿਲੀਅਨ ‘ਚ ਆਏ ਲਾਈਕਸ
ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਵਾਹਿਗੁਰੂ ਜੀ..ਸਾਡੇ ਘਰ ਅੱਜ ਖੁਸ਼ੀਆਂ ਆਈਆਂ ...ਪਰਦੀਪ ਮਲਕ ਪਾਪਾ ਬਣ ਗਇਆ ਤੇ ਮੈਂ ਬਣ ਗਿਆ ਤਾਇਆ..ਦੇਵੋ ਮੁਬਾਰਕਾਂ ਮਲਕ ਵਾਲੇ ਨੂੰ ਸਾਰੇ’ ।
ਇਸ ਪੋਸਟ ਉੱਤੇ ਫੈਨਜ਼ ਨਿੰਜਾ ਨੂੰ ਤਾਏ ਬਣਨ ਦੀ ਮੁਬਾਰਕਬਾਦ ਦੇ ਰਹੇ ਨੇ । ਵੱਡੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਤੇ ਵਧਾਈ ਵਾਲੇ ਕਮੈਂਟਸ ਆ ਚੁੱਕੇ ਨੇ ।
ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । ਬਹੁਤ ਜਲਤ ਉਹ ਆਪਣਾ ਨਵਾਂ ਪੰਜਾਬੀ ਗੀਤ 'ਧੋਖਾ' ਲੈ ਕੇ ਆ ਰਹੇ ਨੇ ।