ਗਾਇਕ ਨਛੱਤਰ ਗਿੱਲ ਖਾਲਸਾ ਏਡ ਦੇ ਨਾਲ ਮਿਲਕੇ ਦਿੱਲੀ ਮੋਰਚੇ ‘ਚ ਨਿਭਾ ਰਹੇ ਨੇ ਸੇਵਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਨਾਲ ਸ਼ੇਅਰ ਕੀਤੀ ਤਸਵੀਰ
ਦੇਸ਼ ਦਾ ਅੰਨਦਾਤਾ ਕਾਲੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਿਹਾ ਹੈ । ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਏਨੀਂ ਠੰਡ ਚ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹੀ ਹੋਈ ਹੈ ।
ਹੋਰ ਪੜ੍ਹੋ : ਕੰਵਰ ਗਰੇਵਾਲ ਤੇ ਗਾਲਵ ਵੜੈਚ ਨਵੇਂ ਜੋਸ਼ੀਲੇ ਕਿਸਾਨੀ ਗੀਤ ‘JITTUGA PUNJAB’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ
ਪੰਜਾਬੀ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਤੋਂ ਦਿੱਲੀ ਕਿਸਾਨੀ ਮੋਰਚੇ ਉੱਤੇ ਪਹੁੰਚੇ । ਜਿੱਥੇ ਉਹ ਖਾਲਸਾ ਏਡ ਦੇ ਨਾਲ ਮਿਲਕੇ ਲੋਕਾਂ ਦੀ ਸੇਵਾ ਕਰਦੇ ਹੋਏ ਦਿਖਾਈ ਦਿੱਤੇ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਜਿਸ ਨੂੰ ਉਨ੍ਹਾਂ ਨੇ ‘ਜੈ ਜਵਾਨ,ਜੈ ਕਿਸਾਨ...ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਦੇ ਨਾਲ ਪੋਸਟ ਕੀਤੀ ਹੈ ।
ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਤਾਂ ਏਨੀਂ ਦਿਨੀਂ ਗਾਇਕ ਵੀ ਕਿਸਾਨੀ ਵਾਲੇ ਜੋਸ਼ੀਲੇ ਗੀਤ ਲੈ ਕੇ ਆ ਰਹੇ ਨੇ । ਹਰ ਇੱਕ ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹਾ ਹੋਇਆ ਹੈ ।
View this post on Instagram