ਗਾਇਕਾ ਮਿਸ ਪੂਜਾ ਨੇ ਅਮਰੀਕਾ ਦੀ ਧਰਤੀ ਤੋਂ ਦਿੱਲੀ ਨੂੰ ਦਿੱਤੀ ਚਿਤਾਵਨੀ ਕਿਹਾ ‘ਸਿੱਧੇ ਹਾਂ ਸਿਧਰੇ ਨਾ ਸਮਝੀਂ’
ਗਾਇਕਾ ਮਿਸ ਪੂਜਾ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ । ਭਾਵੇਂ ਉਹ ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ ਹਰ ਥਾਂ ਤੇ ਉਹ ਕਿਸਾਨਾਂ ਦਾ ਨਾਅਰਾ ਬੁਲੰਦ ਕਰਦੀ ਨਜ਼ਰ ਆ ਜਾਂਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਬੁਲੰਦ ਕਰਦੀ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ :
ਦਿੱਲੀ ਜਾਣ ਵਾਲੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਹੋ ਰਿਹਾ ਹੈ ਸਵਾਗਤ, ਨਿਮਰਤ ਖਹਿਰਾ ਨੇ ਸ਼ੇਅਰ ਕੀਤੀ ਵੀਡੀਓ
ਦਰਅਸਲ ਇਹ ਵੀਡੀਓ ਮਿਸ ਪੂਜਾ ਦੇ ਸ਼ੋਅ ਦਾ ਹੈ, ਜਿਸ ਵਿੱਚ ਪੂਜਾ ਪ੍ਰਫੋਰਮੈਂਸ ਲਈ ਤਿਆਰ ਹੈ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਨਾਅਰਾ ਲਾਇਆ ਹੈ। ਮਿਸ ਪੂਜਾ ਦਿੱਲੀ ਨੂੰ ਸੰਬੋਧਨ ਕਰਕੇ ਕਹਿੰਦੀ ਹੈ 'ਨੀ ਦਿੱਲੀਏ ਗੱਲ ਸੁਣੀਂ ਧਿਆਨ ਨਾਲ, ਸਿੱਧੇ ਹਾਂ ਸਿਧਰੇ ਨਾ ਸਮਝੀਂ ਸਭ ਜਾਣਦੇ ਹਾਂ ਜੋ ਤੂੰ ਚੱਲ ਰਹੀ ਚਾਲ ਏ …ਤੇਰੀ ਆਕੜ ਭੰਨ ਕੇ ਜਾਵਾਂਗੇ …ਪੰਜਾਬ ਤਾਂ ਇੱਕਲਾ ਪਹਿਲਾਂ ਹੀ ਮਾਣ ਨਹੀਂ ਸੀ .. ਹੁਣ ਤਾਂ ਸੁੱਖ ਨਾਲ ਯੂ ਪੀ ਤੇ ਹਰਿਆਣਾ ਵੀ ਨਾਲ ਹੈ’ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨਾਂ ਦੇ ਅੰਦੋਲਨ 'ਚ ਸ਼ਾਮਲ ਹੋ ਕੇ ਕਈ ਕਲਾਕਾਰ ਕਿਸਾਨਾਂ ਦਾ ਹੌਸਲਾ ਵਧਾ ਰਹੇ ਹਨ । ਜੋ ਕਲਾਕਾਰ ਇਸ ਅੰਦੋਲਨ ਤੋਂ ਦੂਰ ਬੈਠੇ ਹਨ। ਉਨ੍ਹਾਂ ਵੱਲੋਂ ਵੀ ਅੰਦੋਲਨ 'ਚ ਪੂਰਾ ਯੋਗਦਾਨ ਸੋਸ਼ਲ ਮੀਡਿਆ ਰਾਹੀਂ ਪਾਇਆ ਜਾ ਰਿਹਾ ਹੈ।
View this post on Instagram