ਗਾਇਕਾ ਮਿਸ ਪੂਜਾ ਨੇ ਪਹਿਲੀ ਵਾਰ ਆਪਣੇ ਬੇਟੇ ਅਲਾਪ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਨੰਨ੍ਹੇ ਅਲਾਪ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  November 05th 2021 05:36 PM |  Updated: November 08th 2021 05:35 PM

ਗਾਇਕਾ ਮਿਸ ਪੂਜਾ ਨੇ ਪਹਿਲੀ ਵਾਰ ਆਪਣੇ ਬੇਟੇ ਅਲਾਪ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਨੰਨ੍ਹੇ ਅਲਾਪ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਗਾਇਕਾ ਮਿਸ ਪੂਜਾ (Miss Pooja) ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਫੈਮਿਲੀ ਦੇ ਨਾਲ ਰੁਬਰੂ ਕਰਵਾਇਆ ਹੈ। ਜੀ ਹਾਂ ਉਹ ਇੱਕ ਪੁੱਤਰ ਦੀ ਮਾਂ ਬਣ ਗਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਕਲਾਕਾਰਾਂ ਤੋਂ ਲੈ ਕੇ ਫੈਨਜ਼ ਦੇ ਵਧਾਈ ਵਾਲੇ ਸੁਨੇਹਿਆਂ ਦੇ ਤਾਂਤਾ ਲੱਗ ਗਿਆ ਸੀ।

ਹੋਰ  ਪੜ੍ਹੋ : ਦੇਖੋ ਵੀਡੀਓ: ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘Satyameva Jayate 2’ ਦਾ ਨਵਾਂ ਗੀਤ ‘Tenu Lehenga’, ਗੀਤ ਛਾਇਆ ਟਰੈਂਡਿੰਗ ‘ਚ

Miss Pooja Picture credit: Instagram

ਮਿਸ ਪੂਜਾ ਨੇ ਇੱਕ ਹੋਰ ਪਿਆਰੀ ਜਿਹੀ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਅਲਾਪ ਸਿੰਘ ਟਾਹਲੀ (AALAAP SINGH TAHLI) ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ਦੇ ਸ਼ੁਰੂ ਚ ਇੱਕ ਤਸਵੀਰ ਜੋ ਕਿ ਅਲਾਪ ਦੇ ਜਨਮ ਸਮੇਂ ਦੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਮਿਸ ਪੂਜਾ ਦੇ ਆਪਣੇ ਪੁੱਤਰ ਦੇ ਨਾਲ ਬਿਤਾਏ ਖੁਸ਼ਨੁਮਾ ਪਲ ਦੇਖਣ ਨੂੰ ਮਿਲ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ।

ਹੋਰ  ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

miss pooja become mother of son Picture credit: Instagram

ਦੱਸ ਦਈਏ ਮਿਸ ਪੂਜਾ ਦਾ ਵਿਆਹ ਰੋਮੀ ਟਾਹਲੀ (Romy Tahlie) ਦੇ ਨਾਲ ਹੋਇਆ ਹੈ। ਰੋਮੀ ਟਾਹਲੀ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਦੋਵਾਂ ਨੇ ਆਪਣੇ ਪੁੱਤਰ ਦਾ ਨਾਂਅ ਅਲਾਪ ਸਿੰਘ ਟਾਹਲੀ ਰੱਖਿਆ ਹੈ। ਜੇ ਗੱਲ ਕਰੀਏ ਮਿਸ ਪੂਜਾ ਦੀ ਤਾਂ ਉਹ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ । ਇਸੇ ਲਈ ਉਸ ਦੀ ਲੰਮੀ ਫੈਨ ਫਾਲੋਵਿੰਗ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਇਸ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

 

View this post on Instagram

 

A post shared by Miss Pooja (@misspooja)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network