ਗਾਇਕ ਮਾਸਟਰ ਸਲੀਮ ਬਣੇ ਡਾਕਟਰ ਸਲੀਮ ਸ਼ਹਿਜ਼ਾਦਾ, ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਮਾਸਟਰ ਸਲੀਮ (master Saleem) ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਨੇ ਬਚਪਨ ਵਿੱਚ ਹੀ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ । ਉਸਤਾਦ ਪੂਰਨ ਸ਼ਾਹ ਕੋਟੀ ਦੇ ਬੇਟਾ ਹੋਣ ਕਰਕੇ ਮਾਸਟਰ ਸਲੀਮ ਨੇ ਮਹਿਜ਼ ਛੇ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਵਿੱਦਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ 10 ਸਾਲ ਦੀ ਉਮਰ ਵਿੱਚ ਮਾਸਟਰ ਸਲੀਮ ਦੀ ਪਹਿਲੀ ਕੈਸੇਟ ‘ਚਰਖੇ ਦੀ ਘੂਕ’ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਮਾਸਟਰ ਸਲੀਮ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ।
ਜੀ ਹਾਂ ਉਨ੍ਹਾਂ ਨੇ ਸੰਗੀਤ ਜਗਤ ‘ਚ ਡਾਕਟਰੇਟ ਦੀ ਡਿਗਰੀ ਹਾਸਿਲ ਕਰ ਲਈ ਹੈ। ਉਨ੍ਹਾਂ ਨੇ ਆਪਣੀ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਹੈ। ਜੀ ਹਾਂ ਹੁਣ ਉਨ੍ਹਾਂ ਦੇ ਨਾਮ ਨਾਲ ਡਾਕਟਰ ਲੱਗ ਗਿਆ ਹੈ। ਹੁਣ ਮਾਸਟਰ ਸਲੀਮ ਬਣੇ ਡਾਕਟਰ ਸਲੀਮ ਸ਼ਹਿਜ਼ਾਦਾ (Dr. Saleem Shehzada)। ਉਨ੍ਹਾਂ ਨੂੰ ਸੰਗੀਤ ਦੇ ਖੇਤਰ ਵਿੱਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਮਸਾਟਰ ਸਲੀਮ ਨੂੰ ਇਸ ਕਾਮਯਾਬੀ ਦੇ ਲਈ ਵਧਾਈਆਂ ਦੇ ਰਹੇ ਨੇ।
ਹੋਰ ਪੜ੍ਹੋ : ਦਿਲ ਨੂੰ ਛੂਹ ਰਿਹਾ ਹੈ ਜੱਸੀ ਗਿੱਲ ਦਾ ਨਵਾਂ ਗੀਤ ‘Jindey Meriye’, ਵਾਰ-ਵਾਰ ਦੇਖਿਆ ਜਾ ਰਿਹਾ ਵੀਡੀਓ
ਪੰਜਾਬੀ ਮਿਊਜ਼ਿਕ ਜਗਤ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ‘ਚ ਵੀ ਆਪਣੀ ਗਾਇਕੀ ਦੇ ਨਾਲ ਪੂਰੀ ਧੱਕ ਪਾਈ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਚ ਗੀਤ ਗਾਏ ਨੇ। ਪਰ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਨਾਲ ਜ਼ਿਆਦਾ ਮੋਹ ਹੈ, ਜਿਸ ਕਰਕੇ ਉਹ ਪੰਜਾਬੀ ਇੰਡਸਟਰੀ ਲਈ ਜ਼ਿਆਦਾ ਕੰਮ ਕਰਦੇ ਨੇ। ਏਨੀਂ ਦਿਨੀਂ ਉਹ ਵਾਇਸ ਆਫ ਪੰਜਾਬ ਸੀਜ਼ਨ 12 ‘ਚ ਬਤੌਰ ਜੱਜ ਦੀ ਭੂਮਿਕਾ ਨਿਭਾ ਰਹੇ ਨੇ।
View this post on Instagram