ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਕੌਰ ਬੀ,ਕਿਹਾ ‘ਹਰ ਦਿਨ ਹੌਸਲੇ ਦੇਈਂ ਰੱਬਾ ਦੁੱਖ ਸਹਿਣ ਵਾਲਿਆਂ ਨੂੰ’

Reported by: PTC Punjabi Desk | Edited by: Shaminder  |  November 28th 2022 04:22 PM |  Updated: November 28th 2022 04:23 PM

ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਕੌਰ ਬੀ,ਕਿਹਾ ‘ਹਰ ਦਿਨ ਹੌਸਲੇ ਦੇਈਂ ਰੱਬਾ ਦੁੱਖ ਸਹਿਣ ਵਾਲਿਆਂ ਨੂੰ’

ਸਿੱਧੂ ਮੂਸੇਵਾਲਾ (Sidhu Moose Wala ) ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ ਕਈ ਮਹੀਨੇ ਹੋ ਚੁੱਕੇ ਹਨ । ਪਰ ਇਸ ਹਰਮਨ ਪਿਆਰੇ ਗਾਇਕ ਨੂੰ ਲੋਕ ਹਾਲੇ ਵੀ ਆਪਣੇ ਦਿਲਾਂ ਚੋਂ ਕੱਢ ਨਹੀਂ ਪਾਏ ਹਨ । ਬੇਸ਼ੱਕ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕਿਆ ਹੈ, ਪਰ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਦੇ ਲਈ ਆਪਣੀ ਜਗ੍ਹਾ ਬਣਾ ਗਿਆ ਹੈ । ਪਰ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਇੱਕ ਅਜਿਹਾ ਦੁੱਖ ਦੇ ਗਿਆ ਹੈ ।

ਹੋਰ ਪੜ੍ਹੋ : ਬਾਣੀ ਸੰਧੂ ਦੇ ਭਰਾ ਦਾ ਹੋਇਆ ਵਿਆਹ, ਗਾਇਕਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਇਸ ਦੁੱਖ ਕਾਰਨ ਉਹ ਨਾਂ ਤਾਂ ਜਿਉਂਦਿਆਂ ‘ਚ ਰਹੇ ਹਨ ਅਤੇ ਨਾਂ ਹੀ ਮਰਿਆ ‘ਚ । ਗਾਇਕ ਦੇ ਮਾਪੇ ਆਪਣੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ । ਅੱਜ ਕੱਲ੍ਹ ਸਿੱਧੂ ਦੇ ਮਾਪੇ ਵਿਦੇਸ਼ ‘ਚ ਪਹੁੰਚੇ ਹੋਏ ਹਨ । ਕੌਰ ਬੀ (Kaur B) ਦੇ ਨਾਲ ਸਿੱਧੂ ਮੂਸੇਵਾਲਾ ਨੇ ਮੁਲਾਕਾਤ ਕੀਤੀ ਸੀ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨਵੇਂ ਰੈਸਟੋਰੈਂਟ ਦੀ ਓਪਨਿੰਗ ਮੌਕੇ ਬੇਹੱਦ ਛੋਟੇ ਕੱਪੜਿਆਂ ‘ਚ ਆਈ ਨਜ਼ਰ, ਲੋਕਾਂ ਨੇ ਕੀਤੇ ਇਸ ਗੰਦੇ ਕਮੈਂਟਸ

ਇਸ ਦੌਰਾਨ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਲਈ ਕੈਪਸ਼ਨ ਲਿਖਿਆ ‘ਹਰ ਦਿਨ ਹੌਂਸਲੇ ਦੇਈਂ ਰੱਬਾ ਦੁੱਖ ਸਹਿਣ ਵਾਲਿਆਂ ਨੂੰ’।

Sidhu Moose Wala's father Balkaur Singh admitted to PGI Chandigarh Image Source : Instagram

ਕੌਰ ਬੀ ਦੇ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਰਿਐਕਸ਼ਨ ਦੇ ਰਹੇ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ੨੯ ਮਈ ਨੂੰ ਕਰ ਦਿੱਤਾ ਗਿਆ ਸੀ । ਇਸ ਤੋਂ ਬਾਅਦ ਦੁਨੀਆ ਭਰ ‘ਚ ਕਤਲ ਦੀ ਇਸ ਵਾਰਦਾਤ ਦੀ ਕਰੜੀ ਨਿਖੇਧੀ ਕੀਤੀ ਗਈ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network