ਕਰਣ ਔਜਲਾ ਨੇ ਇਸ ਤਰ੍ਹਾਂ ਆਪਣੇ ਪਿਤਾ ਨੂੰ ਕੀਤਾ ਯਾਦ, ਆਪਣੇ ਪਾਲਣਹਾਰ ਦਾ ਕੀਤਾ ਸ਼ੁਕਰੀਆ
ਕਰਣ ਔਜਲਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਅਕਸਰ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ । ਕਿਉਂਕਿ ਬਚਪਨ ਤੋਂ ਹੀ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ ਅਤੇ ੳੇੁਨ੍ਹਾਂ ਨੇ ਆਪਣੇ ਚਾਚਾ ਜੀ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਾਪੂ ਸਿਰ ‘ਤੇ ਨਹੀਂ ਸੀਗਾ, ਚਾਚੇ ਕੀਤੀ ਦੇਖ ਰੇਖ’।
ਹੋਰ ਵੇਖੋ:ਕਰਣ ਔਜਲਾ ਤੇ ਪਲਕ ਦੀ ਜੋੜੀ ਪ੍ਰੀਵੈਡਿੰਗ ਵੀਡੀਓ ‘ਚ ਢਾਹ ਰਹੀ ਹੈ ਕਹਿਰ, ਦੇਖੋ ਵੀਡੀਓ
https://www.instagram.com/p/B95tgOfn923/
ਕਰਣ ਔਜਲਾ ਹਮੇਸ਼ਾ ਆਪਣੇ ਪਿਤਾ ਨੂੰ ਮਿੱਸ ਕਰਦੇ ਰਹਿੰਦੇ ਹਨ । ਕਿਉਂਕਿ ਪਿਤਾ ਕਿਸੇ ਵੀ ਬੱਚੇ ਦੀ ਜ਼ਿੰਦਗੀ ‘ਚ ਅਜਿਹਾ ਥਾਂ ਰੱਖਦਾ ਹੈ ਜੋ ਨਾ ਸਿਰਫ਼ ਬੱਚੇ ਦੀ ਜ਼ਿੰਦਗੀ ਦੀਆਂ ਔਖੀਆਂ ਰਾਹਾਂ ਨੂੰ ਆਸਾਨ ਕਰ ਦਿੰਦਾ ਹੈ ।ਬਲਕਿ ਹਰ ਮੋੜ ‘ਤੇ ਉਸ ਦਾ ਸਹਾਰਾ ਬਣਦਾ ਹੈ ।
https://www.instagram.com/p/B9WYot6nngy/
ਮਾਂ ਜਿੱਥੇ ਠੰਡੀ ਛਾਂ ਹੁੰਦੀ ਹੈ, ਉੱਥੇ ਪਿਤਾ ਸਿਰ ਦਾ ਤਾਜ ਹੁੰਦੇ ਹਨ ।ਮਾਪਿਆਂ ਤੋਂ ਬਗੈਰ ਜ਼ਿੰਦਗੀ ਬੜੀ ਹੀ ਮੁਸ਼ਕਿਲ ਹੁੰਦੀ ਹੈ ਅਤੇ ਕਰਣ ਅੋਜਲਾ ਪਿਤਾ ਨਾਂ ਹੋਣ ਦੇ ਦਰਦ ਨੂੰ ਬਹੁਤ ਹੀ ਬਾਖੂਬੀ ਸਮਝਦੇ ਹਨ ।ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਉਹ ਗੀਤ ਕੱਢ ਰਹੇ ਹਨ ਅਤੇ ਦੀਪ ਜੰਡੂ ਦੇ ਨਾਲ ਉਨ੍ਹਾਂ ਦੀ ਜੁਗਲਬੰਦੀ ਨੂੰ ਕਾਫੀ ਸਰਾਹਿਆ ਜਾਂਦਾ ਹੈ ।