ਗਾਇਕ ਕਮਲਹੀਰ ਨੂੰ ਸਤਾ ਰਹੀ ਆਪਣੇ ਪਿੰਡ ਦੇ ਅੰਬਾਂ ਦੀ ਯਾਦ, ਵੀਡੀਓ ਕੀਤਾ ਸਾਂਝਾ
ਗਾਇਕ ਕਮਲਹੀਰ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪੰਜਾਬ ਸਥਿਤ ਘਰ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਕੁਝ ਅੰਬ ਵਿਖਾਉਂਦੇ ਹੋਏ ਕਹਿ ਰਹੇ ਨੇ ਕਿ ਇਨ੍ਹਾਂ ਅੰਬਾਂ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੇ ਘਰ ਦੀ ਯਾਦ ਆਉਣ ਲੱਗ ਪਈ ਹੈ ।
Image From Instagram
ਹੋਰ ਪੜ੍ਹੋ : ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨੂੰ ਲੈ ਕੇ ਉਸ ਦੇ ਬੁਆਏ ਫਰੈਂਡ ਨੇ ਕੀਤਾ ਵੱਡਾ ਖੁਲਾਸਾ
Image From Instagram
ਕਿਉਂਕਿ ਉਨ੍ਹਾਂ ਦਾ ਸ਼ਹਿਰ ਹੁਸ਼ਿਆਰਪੁਰ ਹੈ ਜਿੱਥੇ ਕਿ ਅੰਬਾਂ ਦੀ ਪੈਦਾਵਾਰ ਬਹੁਤ ਹੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਇਸ ਦੇ ਨਾਲ ਕਮਲਹੀਰ ਦੱਸ ਰਹੇ ਹਨ ਕਿ ਉਨ੍ਹਾਂ ਦੇ ਸ਼ਹਿਰ ‘ਤੇ ਗਾਣੇ ਵੀ ਬਹੁਤ ਹਨ । ਕਮਲਹੀਰ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।
Image From Instagram
ਦੱਸ ਦਈਏ ਕਿ ਵਾਰਿਸ ਭਰਾ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਤਿੰਨੋਂ ਭਰਾ ਵਿਦੇਸ਼ ‘ਚ ਰਹਿੰਦੇ ਹਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰਹਿੰਦੇ ਹਨ ਅਤੇ ਤਿੰਨੇ ਭਰਾ ਕਿਸਾਨਾਂ ਦੇ ਅੰਦੋਲਨ ‘ਚ ਵੀ ਲਗਾਤਾਰ ਵਿਦੇਸ਼ ‘ਚ ਬੈਠੇ ਹੋਏ ਵੀ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ।
View this post on Instagram