ਗਾਇਕ ਜੈਜ਼ੀ-ਬੀ ਨੇ ਬੱਚੇ ਦੀ ਵੀਡੀਓ ਕੀਤੀ ਸਾਂਝੀ, ਤੋਤਲੀ ਜ਼ੁਬਾਨ ’ਚ ਕਿਸਾਨ ਮਜ਼ਦੂਰ ਏਕਤਾ ਦੇ ਲਗਾ ਰਿਹਾ ਹੈ ਨਾਅਰੇ

Reported by: PTC Punjabi Desk | Edited by: Rupinder Kaler  |  February 01st 2021 05:18 PM |  Updated: February 01st 2021 05:18 PM

ਗਾਇਕ ਜੈਜ਼ੀ-ਬੀ ਨੇ ਬੱਚੇ ਦੀ ਵੀਡੀਓ ਕੀਤੀ ਸਾਂਝੀ, ਤੋਤਲੀ ਜ਼ੁਬਾਨ ’ਚ ਕਿਸਾਨ ਮਜ਼ਦੂਰ ਏਕਤਾ ਦੇ ਲਗਾ ਰਿਹਾ ਹੈ ਨਾਅਰੇ

ਗਾਇਕ ਜੈਜ਼ੀ-ਬੀ ਲਗਾਤਾਰ ਕਿਸਾਨ ਮੋਰਚੇ ਦਾ ਸਮਰਥਨ ਕਰਦੇ ਆ ਰਹੇ ਹਨ । ਉਹਨਾਂ ਵੱਲੋਂ ਅਕਸਰ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਸਾਂਝੀ ਕੀਤੀ ਜਾਂਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਬੱਚੇ ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਬੱਚੇ ਨੂੰ ਭਾਵੇਂ ਹਾਲੇ ਬੋਲਣਾ ਨਹੀਂ ਆ ਰਿਹਾ ਪਰ ਉਸ ਦੀ ਮਾਂ ਉਸ ਨੂੰ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਸਿਖਾਉਂਦੀ ਨਜ਼ਰ ਆ ਰਹੀ ਹੈ ।

inside pic of teer punjab ton jazzy b song

ਹੋਰ ਪੜ੍ਹੋ :

ਗਾਇਕ ਮਿਲਿੰਦ ਗਾਬਾ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਕੀਤੀ ਸ਼ੇਅਰ

jazzy b

ਵੀਡੀਓ ਵਿੱਚ ਬੱਚਾ ਆਪਣੀ ਤੋਤਲੀ ਜ਼ੁਬਾਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਲਗਾਉਣ ਦੀ ਕੋਸ਼ਿਸ ਕਰ ਰਿਹਾ ਹੈ । ਜੈਜ਼ੀ ਬੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।

delhi farmer protest jazzy b

ਉਹਨਾਂ ਦੇ ਪ੍ਰਸ਼ੰਸਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਜ਼ੀ ਬੀ ਲਗਾਤਾਰ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹਨ । ਉਹਨਾਂ ਵੱਲੋਂ ਧਰਨੇ ਵਾਲੀ ਥਾਂ ਤੇ ਜਾ ਕੇ ਸੇਵਾ ਵੀ ਕੀਤੀ ਜਾ ਰਹੀ ਹੈ ।

 

View this post on Instagram

 

A post shared by Jazzy B (@jazzyb)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network