ਗਾਇਕ ਜੱਸ ਬਾਜਵਾ ਦਾ ਧਾਰਮਿਕ ਗੀਤ ‘ਦਾਦੀ ਜੀ ਦੇ ਲਾਲ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  December 22nd 2021 03:30 PM |  Updated: December 22nd 2021 03:30 PM

ਗਾਇਕ ਜੱਸ ਬਾਜਵਾ ਦਾ ਧਾਰਮਿਕ ਗੀਤ ‘ਦਾਦੀ ਜੀ ਦੇ ਲਾਲ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਗਾਇਕ ਜੱਸ ਬਾਜਵਾ (Jass Bajwa )ਦਾ ਧਾਰਮਿਕ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਹਾਰਲੇ ਜੋਸਨ ਨੇ । ਇਸ ਧਾਰਮਿਕ ਗੀਤ ਨੂੰ ਜੱਸ ਬਾਜਵਾ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਧਾਰਮਿਕ ਗੀਤ ਨੂੰ ‘ਦਾਦੀ ਜੀ ਦੇ ਲਾਲ’ (Dadi ji De Lal) ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਇਕ ਜੱਸ ਬਾਜਵਾ ਨੇ ਇਸ ਧਾਰਮਿਕ ਗੀਤ ਨੂੰ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਧਾਰਮਿਕ ਗੀਤ ‘ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਕੁਰਬਾਨੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Sahibzade image From instagram

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਪਤੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਇਸ ਦੇ ਨਾਲ ਹੀ ਗਾਇਕ ਨੇ ਇਸ ਗੀਤ ਦੇ ਜ਼ਰੀਏ ਸਿੱਖ ਸੰਗਤਾਂ ਨੂੰ ਇਹ ਸੁਨੇਹਾ ਵੀ ਦਿੱਤਾ ਹੈ ਕਿ ਸੰਗਤਾਂ ਗੁਰੂ ਸਾਹਿਬ ਦੇ ਲਾਲਾਂ ਅਤੇ ਪੂਰੇ ਪਰਿਵਾਰ ਵੱਲੋਂ ਕੀਤੀ ਕੁਰਬਾਨੀ ਨੂੰ ਯਾਦ ਰੱਖਣ । ਦੱਸ ਦਈਏ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਅਤੇ ਧਰਮ ਦੀ ਰੱਖਿਆ ਖਾਤਿਰ ਆਪਣਾ ਪਰਿਵਾਰ ਨਿਊਛਾਵਰ ਕਰ ਦਿੱਤਾ ਸੀ ।

chote Sahibzade , image From instagram

ਇਸ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਪੰਜਾਬ ਦੇ ਸਰਹਿੰਦ ਦੀ ਧਰਤੀ ਹਰ ਸਾਲ ਜੋੜ ਮੇਲ ਲੱਗਦਾ ਹੈ । ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰੀ ਲਵਾਉਂਦੀਆਂ ਹਨ ਅਤੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ ।

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਗਾਇਕਾਂ ਵੱਲੋਂ ਵੀ ਆਪਣੇ ਗੀਤਾਂ ਦੇ ਜ਼ਰੀਏ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਗਾਇਕ ਜੱਸ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬੀਤੇ ਕਈ ਮਹੀਨਿਆਂ ਤੋਂ ਉਹ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸਨ ਅਤੇ ਫਤਿਹ ਮਾਰਚ ਦੇ ਦੌਰਾਨ ਵੀ ਉਹ ਨਜ਼ਰ ਆਏ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network