ਜਸਬੀਰ ਜੱਸੀ ਨੇ ਮਲਕੀਤ ਸਿੰਘ ਨਾਲ ਇੱਕ ਮਿੱਠੜੀ ਮੁਲਾਕਾਤ ਦੀ ਤਸਵੀਰਾਂ ਕੀਤੀਆਂ ਸ਼ੇਅਰ, ਨਾਲ ਲਿਖਿਆ ਖ਼ਾਸ ਸੁਨੇਹਾ

Reported by: PTC Punjabi Desk | Edited by: Lajwinder kaur  |  October 12th 2022 04:53 PM |  Updated: October 12th 2022 05:02 PM

ਜਸਬੀਰ ਜੱਸੀ ਨੇ ਮਲਕੀਤ ਸਿੰਘ ਨਾਲ ਇੱਕ ਮਿੱਠੜੀ ਮੁਲਾਕਾਤ ਦੀ ਤਸਵੀਰਾਂ ਕੀਤੀਆਂ ਸ਼ੇਅਰ, ਨਾਲ ਲਿਖਿਆ ਖ਼ਾਸ ਸੁਨੇਹਾ

Jasbir Jassi Seen With Malkit Singh:  ਪੰਜਾਬੀ ਗਾਇਕ ਜਸਬੀਰ ਜੱਸੀ ਜਿਨ੍ਹਾਂ ਦਾ ਬਾਲੀਵੁੱਡ ਚ ਵੀ ਪੂਰਾ ਸਿੱਕਾ ਚੱਲਦਾ ਹੈ। ਇੰਨ੍ਹੀਂ ਦਿਨੀਂ ਭਾਵੇਂ ਉਹ ਪੰਜਾਬੀ ਇੰਡਸਟਰੀ ‘ਚ ਜ਼ਿਆਦਾ ਐਕਟਿਵ ਨਹੀਂ ਹਨ, ਪਰ ਉਹ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਪੁਰਾਣੀਆਂ ਤੇ ਨਵੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ‘ਚ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ਤੇ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਨ੍ਹਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਦਰਅਸਲ, ਬੀਤੇ ਦਿਨ ਮਲਕੀਤ ਸਿੰਘ ਦਾ ਜਨਮਦਿਨ ਸੀ। ਇਸ ਮੌਕੇ ਨਾ ਸਿਰਫ਼ ਜੱਸੀ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਨਾਲ ਹੀ ਮਲਕੀਤ ਸਿੰਘ ਨੂੰ ਉਨ੍ਹਾਂ ਦੇ ਗੀਤ ਕਾਲੀ ਐਨਕ ਟਰੈਂਡਿੰਗ ‘ਚ ਆਉਣ ਦੀ ਵਧਾਈ ਵੀ ਦਿੱਤੀ।

jabir jassi image source: instagram

ਹੋਰ ਪੜ੍ਹੋ : ਕਰਨ ਕੁੰਦਰਾ ਆਪਣੇ ਜਨਮਦਿਨ 'ਤੇ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ, ਦੇਖੋ ਵਾਇਰਲ ਵੀਡੀਓ

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, "ਜਨਮਦਿਨ ਦੀਆਂ ਮੁਬਾਰਕਾਂ ਮਲਕੀਤ ਸਿੰਘ... ਇਸ ਦੇ ਨਾਲ ਹੀ ਕਾਲੀ ਐਨਕ ਦੇ ਟਰੈਂਡਿੰਗ ‘ਚ ਆਉਣ ਦੀਆਂ ਵੀ ਮੁਬਾਰਕਾਂ"। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਲਕੀਤ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

jasbir jassi wished happy birthday to malkit singh image source: instagram

ਦੱਸ ਦਈਏ ਜਸਬੀਰ ਜੱਸੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ, ਇਸ ਤੋਂ ਇਲਾਵਾ ਉਹ ਬਾਲੀਵੁੱਡ 'ਚ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਸੋਸ਼ਲ ਮੀਡੀਆ ਤੇ ਜਸਬੀਰ ਜੱਸੀ ਦੀ ਚੰਗੀ ਫੈਨ ਫਾਲੋਇੰਗ ਹੈ।

jasbir-jass Image Source: Twitter

 

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network