ਗਾਇਕ ਹਿਮੇਸ਼ ਰੇਸ਼ਮੀਆ ਦਾ ਹੈ ਅੱਜ ਜਨਮ ਦਿਨ : ਜਾਣੋਂ ਕਿਸ ਤਰ੍ਹਾਂ ਹਿਮੇਸ਼ ਨੇ 22 ਸਾਲ ਪੁਰਾਣਾ ਵਿਆਹ ਤੋੜ ਕੇ ਪਤਨੀ ਦੀ ਸਹੇਲੀ ਨਾਲ ਬਣਾਏ ਸਬੰਧ
ਗਾਇਕ ਤੇ ਅਦਾਕਾਰ ਹਿਮੇਸ਼ ਰੇਸ਼ਮੀਆ 23 ਜੁਲਾਈ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ । ਹਿਮੇਸ਼ ਹਮੇਸ਼ਾ ਆਪਣੇ ਗਾਣਿਆਂ ਤੇ ਨਵੇਂ ਗਾਇਕਾਂ ਨੂੰ ਕੰਮ ਦੇਣ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੇ ਰਾਨੂੰ ਮੰਡਲ ਨੂੰ ਸੜਕ ਤੋਂ ਚੁੱਕ ਕੇ ਗਾਇਕ ਬਣਾ ਦਿਤਾ ਸੀ । ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਦੇ ਵੀ ਖਰੇ ਨਹੀਂ ਉਤਰ ਪਾਏ ।
Pic Courtesy: Instagram
ਹੋਰ ਪੜ੍ਹੋ :
ਕੁਲਵਿੰਦਰ ਬਿੱਲਾ ਦੋਸਤਾਂ ਦੇ ਨਾਲ ਬਚਪਨ ਦੀ ਖੇਡ ਖੇਡਦੇ ਆਏ ਨਜ਼ਰ, ਵੀਡੀਓ ਵਾਇਰਲ
Pic Courtesy: Instagram
ਬਾਲੀਵੁੱਡ ਵਿੱਚ ਹਿਮੇਸ਼ ਦੀ ਐਂਟਰੀ ਸਲਮਾਨ ਖ਼ਾਨ ਦੀ ਫ਼ਿਲਮ ਨਾਲ ਹੋਈ ਸੀ । ਸਲਮਾਨ ਨੂੰ ਹਿਮੇਸ਼ ਦੇ ਗਾਣੇ ਏਨੇਂ ਪਸੰਦ ਆਏ ਸਨ ਕਿ ਉਹਨਾਂ ਨੇ ਹਿਮੇਸ਼ ਨੂੰ ਆਪਣੀ ਫ਼ਿਲਮ ਵਿੱਚ ਗਾਉਣ ਦਾ ਮੌਕਾ ਦਿੱਤਾ । ਹਿੱਟ ਗਾਣਿਆਂ ਦੇ ਨਾਲ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਆਉਂਦੇ ਰਹੇ ।
Pic Courtesy: Instagram
ਹਿਮੇਸ਼ ਨੇ ਕੋਮਲ ਨਾਂਅ ਦੀ ਔਰਤ ਨਾਲ 1995 ਵਿੱਚ ਵਿਆਹ ਕੀਤਾ ਸੀ । 22 ਸਾਲ ਚੱਲੇ ਇਸ ਵਿਆਹ ਵਿੱਚ ਉਹ ਇੱਕ ਬੇਟੇ ਦੇ ਪਿਤਾ ਵੀ ਬਣੇ । ਇਸੇ ਦੌਰਾਨ ਸਾਲ 2016 ਵਿੱਚ ਉਸ ਨੇ ਆਪਣਾ 22 ਸਾਲ ਪੁਰਾਣਾ ਵਿਆਹ ਤੋੜ ਕੇ ਪਤਨੀ ਦੀ ਸਹੇਲੀ ਨਾਲ ਰਿਸ਼ਤਾ ਜੋੜ ਲਿਆ ।
ਹਿਮੇਸ਼ ਨੇ ਆਪਣੀ ਪਤਨੀ ਕੋਮਲ ਨਾਲੋਂ ਨਾਤਾ ਤੋੜ ਕੇ ਅਦਾਕਾਰਾ ਸੋਨੀਆ ਕਪੂਰ ਨਾਲ ਵਿਆਹ ਕਰ ਲਿਆ । ਕਹਿੰਦੇ ਹਨ ਕਿ ਸੋਨੀਆ ਕੋਮਲ ਦੀ ਬਹੁਤ ਕਰੀਬੀ ਦੋਸਤ ਸੀ । ਸੋਨੀਆ ਅਕਸਰ ਉਹਨਾਂ ਦੇ ਘਰ ਆਉਂਦੀ ਸੀ ਇਸੇ ਦੌਰਾਨ ਹਿਮੇਸ਼ ਸੋਨੀਆ ਦੇ ਕਰੀਬ ਆਇਆ ਸੀ ।