ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਏਨੀਂ ਪਿਆਰੀ ਖੁਸ਼ੀ ਦੇਣ ਲਈ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ
ਹਰ ਔਰਤ ਲਈ ਮਾਂ ਬਣਨਾ ਉਸਦੀ ਜ਼ਿੰਦਗੀ ਦੇ ਖੁਸ਼ਨੁਮਾਂ ਪਲਾਂ ‘ਚੋਂ ਇੱਕ ਹੈ। ਮਾਂ ਬਣਨ ਦੀ ਖੁਸ਼ੀ ਦਾ ਅਹਿਸਾਸ ਹੀ ਵੱਖਰਾ ਹੁੰਦਾ ਹੈ। ਅਜਿਹੀ ਖੁਸ਼ੀ ਦਾ ਅਨੰਦ ਮਾਣ ਰਹੀ ਹੈ ਹਿੰਦੀ ਤੇ ਪੰਜਾਬੀ ਜਗਤ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ (Harshdeep Kaur)। ਜੀ ਹਾਂ ਉਨ੍ਹਾਂ ਨੇ ਆਪਣੇ ਪੁੱਤਰ ਹੁਨਰ ਸਿੰਘ (Hunar Singh)ਦੇ ਨਾਲ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਹੈ।
Image Source: Instagram
ਹੋਰ ਪੜ੍ਹੋ : ਰੋਜਸ ਕੌਰ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਰੱਖੜੀ ਬੰਨਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦੀ ਇਹ ਅੰਦਾਜ਼
Image Source: Instagram
ਇਸ ਵੀਡੀਓ 'ਚ ਹਰਸ਼ਦੀਪ ਆਪਣੇ ਪਤੀ ਮਨਕੀਤ ਤੇ ਪੁੱਤਰ ਹੁਨਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ- ‘ਅਸੀਂ ਪਰਮਾਤਮਾ ਦੀ ਸਾਰੀ ਕਿਰਪਾ ਵੇਖਦੇ ਹਾਂ ਆਪਣੇ ਨੰਨ੍ਹੇ ਹੁਨਰ ਦੇ ਚਿਹਰੇ ਵਿੱਚ ? ਸਤਨਾਮ ਸ੍ਰੀ ਵਾਹਿਗੁਰੂ’ । ਵੀਡੀਓ ‘ਚ ਨੰਨ੍ਹਾ ਹੁਨਰ ਸਿੰਘ ਚਿੱਟੇ ਤੇ ਫਰੋਜੀ ਰੰਗ ਦੇ ਕੁੜਤੇ ਪਜਾਮੇ ‘ਚ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਕੀਤੀ ਸਾਂਝੀ, ਨਿੱਕੇ ਭਰਾ ਲਈ ਖੁਸ਼ਹਾਲ ਜ਼ਿੰਦਗੀ ਦੀ ਕੀਤੀ ਕਾਮਨਾ
ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਸੂਫ਼ੀਆਨਾ ਅੰਦਾਜ਼ ਅਤੇ ਗਾਇਕੀ ਦੇ ਨਾਲ ਹਰ ਕਿਸੇ ਨੂੰ ਕੀਲਣ ਵਾਲੀ ਇਸ ਗਾਇਕਾ ਨੇ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗਾਣੇ ਦਿੱਤੇ ਹਨ । ਉਨ੍ਹਾਂ ਨੇ ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ, ਆਲਿਆ ਭੱਟ ਤੋਂ ਇਲਾਵਾ ਕਈ ਹੋਰ ਹਿੰਦੀ ਸਿਨੇਮਾ ਦੀਆਂ ਹੀਰੋਇਨਾਂ ਦੇ ਲਈ ਗੀਤ ਗਾਏ ਨੇ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ‘ਤੇ ਆਪਣੇ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਅਨੰਦ ਦਿੰਦੀ ਰਹਿੰਦੀ ਹੈ।
View this post on Instagram