ਗਾਇਕ ਹਰਜੀਤ ਹਰਮਨ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਹੋਏ ਪੇਸ਼, ਮਨੀਸ਼ਾ ਗੁਲਾਟੀ ਨੇ ਸ਼ੇਅਰ ਕੀਤਾ ਵੀਡੀਓ
ਹਰਜੀਤ ਹਰਮਨ (Harjit Harman)ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women Commission) ਅੱਗੇ ਪੇਸ਼ ਹੋਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਿਲਾ ਕਮਿਸ਼ਨ ਨੇ ਹਰਜੀਤ ਹਰਮਨ ਤੇ Karan Aujla ਨੂੰ ਉਹਨਾਂ ਦੇ ਗਾਣੇ ‘Sharab' ਨੂੰ ਲੈ ਕੇ ਤਲਬ ਕੀਤਾ ਸੀ । ਇਸ ਗਾਣੇ ਨੂੰ ਲੈ ਕੇ ਮਹਿਲਾ ਕਮਿਸ਼ਨ ਦਾ ਕਹਿਣਾ ਸੀ ਕਿ ਇਸ ਗਾਣੇ ਵਿੱਚ ਔਰਤਾਂ ਦੀ ਤੁਲਨਾ ਸ਼ਰਾਬ ਨਾਲ ਕੀਤੀ ਹੈ, ਜਿਸ ਨਾਲ ਔਰਤਾਂ ਦੀ ਛਵੀ ਨੂੰ ਠੇਸ ਪਹੁੰਚੀ ਹੈ ।
Pic Courtesy: Instagram
ਹੋਰ ਪੜ੍ਹੋ :
ਸ਼ੈਰੀ ਮਾਨ ਨੂੰ ਪਹਿਲਾ ਗਾਣਾ ਰਿਲੀਜ਼ ਕਰਨ ਲਈ ਵੇਲਣੇ ਪਏ ਕਈ ਪਾਪੜ, ਜਾਣੋਂ ਦਿਲਚਸਪ ਕਿੱਸਾ
Pic Courtesy: Instagram
ਇਸ ਮਾਮਲੇ ਵਿੱਚ ਕਰਣ ਔਜਲਾ ਵੀਡੀਓ ਕਾਲ ਰਾਹੀਂ ਆਪਣਾ ਪੱਖ ਰੱਖ ਚੁੱਕੇ ਹਨ ਤੇ ਹਰਜੀਤ ਹਰਮਨ ਨੇ ਅੱਜ ਆਪਣਾ ਪੱਖ ਰੱਖਿਆ ਹੈ । ਇਸ ਸਬੰਧ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਮਨੀਸ਼ਾ ਗੁਲਾਟੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਰਜੀਤ ਹਰਮਨ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਅੱਗੇ ਤੋਂ ਅੀਜਹਾ ਕੋਈ ਵੀ ਅਜਿਹਾ ਗੀਤ ਨਹੀਂ ਗਾਉਣਗੇ ਜਿਸ ਨਾਲ ਔਰਤਾਂ ਦੀ ਛਵੀ ਤੇ ਗਲਤ ਪ੍ਰਭਾਵ ਪਵੇ । ਇਸ ਵੀਡੀਓ ਵਿੱਚ ਉਹਨਾਂ ਨੇ ਹੋਰ ਵੀ ਕੁਝ ਮੁੱਦਿਆਂ ਤੇ ਆਪਣੀ ਗੱਲ ਰੱਖੀ ਹੈ ।