ਗਾਇਕ ਹਰਭਜਨ ਮਾਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ, ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ
ਪੰਜਾਬੀ ਗਾਇਕ ਹਰਭਜਨ ਮਾਨ Harbhajan Mann ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਪੰਜਾਬ ਦੇ ਉਨ੍ਹਾਂ 21 ਸਿੱਖ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ । ਹਰਭਜਨ ਮਾਨ ਨੇ ਸਾਰਾਗੜ੍ਹੀ (Battle of Saragarhi) ਦੇ ਸ਼ਹੀਦਾਂ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।
image source-instagram
ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ- ‘ਅੱਜ ਅਸੀਂ 36ਵੀਂ ਸਿੱਖ ਰੈਜੀਮੈਂਟ ਦੇ ਉਨ੍ਹਾਂ ਬਹਾਦਰਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ 21 ਸਿਪਾਹੀਆਂ ਨੇ ਨਿਡਰਤਾ ਨਾਲ 10,000 ਦੀ ਫ਼ੌਜ ਦਾ ਮੁਕਾਬਲਾ ਕੀਤਾ, against all odds. ਇਤਿਹਾਸ ਉਨ੍ਹਾਂ ਦੀ ਕੁਰਬਾਨੀ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖੇਗਾ।‘ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸਾਰਾਗੜ੍ਹੀ ਦੀ ਜੰਗ ਦੌਰਾਨ ਸ਼ਹੀਦੀ ਹੋਏ ਯੋਧਿਆਂ ਨੂੰ ਸ਼ਰਧਾਂਜਲੀ ਦੇ ਰਹੇ ਨੇ।
image source-instagram
2 ਸਤੰਬਰ ਨੂੰ ਉਹਨਾਂ 21 ਸਿੱਖ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ । ਭਾਵੇਂ ਇਸ ਜੰਗ ਵਿੱਚ 21 ਦੇ 21 ਜਵਾਨ ਸ਼ਹੀਦ ਹੋ ਗਏ ਸਨ ਪਰ ਇਸ ਜੰਗ ਵਿੱਚ ਇਹ ਜਵਾਨ ਇਸ ਬਹਾਦਰੀ ਨਾਲ ਲੜੇ ਸਨ ਕਿ 10 ਹਜ਼ਾਰ ਪਠਾਣਾਂ ਨੂੰ ਇਹਨਾਂ ਸਿੰਘਾਂ ਨੇ ਲੋਹੇ ਦੇ ਚਨੇ ਚਬਵਾ ਦਿੱਤੇ ਸਨ । ਇਹ 21 ਸਰਾਦਾਰਾਂ ਦੀ ਬਹਾਦਰੀ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ । ਸੋਸ਼ਲ ਮੀਡੀਆ ਉੱਤੇ ਵੀ ਲੋਕ ਪੋਸਟ ਪਾ ਕੇ 21 ਮਹਾਨ ਯੋਧਿਆਂ ਨੂੰ ਯਾਦ ਕਰ ਰਹੇ ਨੇ। ਦੱਸ ਦਈਏ ਸਾਲ 2019 ਹਿੰਦੀ ਫ਼ਿਲਮ ‘ਕੇਸਰੀ’ ਇਨ੍ਹਾਂ ਯੋਧਿਆਂ ਉੱਤੇ ਹੀ ਬਣੀ ਸੀ।
View this post on Instagram