ਗਾਇਕ ਹੈਪੀ ਰਾਏਕੋਟੀ ਨੇ ਆਪਣੇ ਨਵੇਂ ਗੀਤ ‘Zinda Han Mai’ ਦਾ ਫਰਸਟ ਲੁੱਕ ਕੀਤਾ ਸ਼ੇਅਰ

Reported by: PTC Punjabi Desk | Edited by: Lajwinder kaur  |  August 02nd 2021 12:32 PM |  Updated: August 02nd 2021 12:32 PM

ਗਾਇਕ ਹੈਪੀ ਰਾਏਕੋਟੀ ਨੇ ਆਪਣੇ ਨਵੇਂ ਗੀਤ ‘Zinda Han Mai’ ਦਾ ਫਰਸਟ ਲੁੱਕ ਕੀਤਾ ਸ਼ੇਅਰ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਉਹ ‘Zinda Han Mai’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਗਾਣੇ ਦੇ ਟਾਈਟਲ ਤੋਂ ਲੱਗ ਰਿਹਾ ਹੈ ਇਹ ਗੀਤ ਸੈਡ ਜ਼ੌਨਰ ਦਾ ਹੋਵੇਗਾ।

feature image of jassie gill and happy raikoti image source-instagram

ਹੋਰ ਪੜ੍ਹੋ : ਨੇਹਾ ਧੂਪੀਆ ਨੇ ਪੋਸਟ ਪਾ ਕੇ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਲਈ ਪੀ.ਵੀ ਸਿੰਧੂ ਨੂੰ ਦਿੱਤੀ ਵਧਾਈ

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

inside image of happy raikoti image source-instagram

ਇਸ ਗੀਤ ਦੇ ਬੋਲ ਤੇ ਗਾਇਕੀ ਖੁਦ ਹੈਪੀ ਰਾਏਕੋਟੀ ਨੇ ਕੀਤੀ ਹੈ। ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਜ਼ਿੰਦਾ ਹਾਂ ਮੈਂ ਆਪਣਾ ਅਗਲਾ ਸਿੰਗਲ ਆ ਰਿਹਾ ਹੈ ਜੀ 5 ਤਾਰੀਖ ਨੂੰ... ਉਮੀਂਦ ਹੈ ਤੁਹਾਨੂੰ ਵਧੀਆ ਲੱਗੇਗਾ’ । ਗਾਣੇ ਦੇ ਪੋਸਟਰ ਉੱਤੇ ਹੈਪੀ ਰਾਏਕੋਟੀ ਸੰਜੀਦਾ ਲੁੱਕ ਚ ਨਜ਼ਰ ਆ ਰਹੇ ਨੇ।

happy raikoti with amir khan and gippy grewal image source-instagram

ਇਸ ਗੀਤ ਨੂੰ ਮਿਊਜ਼ਿਕ Avvy Sra ਨੇ ਦਿੱਤਾ ਹੈ ਤੇ ਵੀਡੀਓ ਬੀ ਟੂਗੇਦਰਸ ਵਾਲਿਆਂ ਨੇ ਤਿਆਰ ਕੀਤਾ ਹੈ। ਇਹ ਪੂਰਾ ਗੀਤ 5 ਅਗਸਤ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਹੈਪੀ ਰਾਏਕੋਟੀ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network