Trending:
ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਗਾਇਕ ਗੁਰਵਿੰਦਰ ਬਰਾੜ, ਕਿਹਾ-‘ਕਿੱਡੇ ਕਿੱਡੇ ਦੁੱਖ ਵੀ ਜਰ ਲਏ ਤੇਰੇ ਹੁੰਦਿਆਂ ਮਾਏ,ਤੇਰੇ ਬਿਨ ਘਰ ਖਾਲੀ ਹੋ ਗਿਆ ਹੁਣ ਤਾਂ ਖਾਣ ਨੂੰ ਆਏ’
ਹਰ ਬੱਚੇ ਲਈ ਉਸਦੇ ਮਾਪੇ ਬਹੁਤ ਹੀ ਖਾਸ ਹੁੰਦੇ ਨੇ। ਬੱਚੇ ਤੇ ਮਾਂ ਦੇ ਖੂਬਸੂਰਤ ਰਿਸ਼ਤੇ ਨੂੰ ਬਿਆਨ ਕਰਨ ਲਈ ਤਾਂ ਸ਼ਬਦ ਵੀ ਘੱਟ ਰਹਿ ਜਾਂਦੇ ਨੇ। ਇਨਸਾਨ ਜਿੰਨੀ ਮਰਜ਼ੀ ਵੱਡੀ ਸਖ਼ਸ਼ੀਅਤ ਬਣ ਜਾਏ ਪਰ ਉਹ ਆਪਣੀ ਮਾਂ ਲਈ ਬੱਚਾ ਹੀ ਹੁੰਦਾ ਹੈ। ਤਾਂਹੀ ਤਾਂ ਕਿਹਾ ਜਾਂਦਾ ਹੈ ਕਿ ਮਾਂ ਦੇ ਚਰਨਾਂ ‘ਚ ਜੰਨਤ ਹੁੰਦੀ ਹੈ। ਪਰ ਜੋ ਇਸ ਸੰਸਾਰ ‘ਚ ਆਇਆ ਹੈ ਉਸਨੇ ਜਾਣਾ ਹੀ ਹੈ। ਏਨੀਂ ਦਿਨੀਂ ਆਪਣੀ ਮਾਂ ਦੇ ਚਲੇ ਜਾਣੇ ਦੇ ਦੁੱਖ ‘ਚ ਲੰਘ ਰਹੇ ਨੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ।
image source-instagram
image source-instagram
ਗਾਇਕ ਗੁਰਵਿੰਦਰ ਬਰਾੜ ਦੇ ਮਾਤਾ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਜਿਸ ਕਰਕੇ ਉਨ੍ਹਾਂ ਦੇ ਘਰ ਸੋਗ ਦੀ ਲਹਿਰ ਛਾਈ ਹੋਈ ਹੈ। ਆਪਣੀ ਮਾਤਾ ਜੀ ਨੂੰ ਯਾਦ ਕਰਦੇ ਹੋਏ ਗਾਇਕ ਗੁਰਵਿੰਦਰ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਹੈ।
image source-instagram
ਉਨ੍ਹਾਂ ਨੇ ਲਿਖਿਆ ਹੈ- -‘ਕਿੱਡੇ ਕਿੱਡੇ ਦੁੱਖ ਵੀ ਜਰ ਲਏ ਤੇਰੇ ਹੁੰਦਿਆਂ ਮਾਏ,ਤੇਰੇ ਬਿਨ ਘਰ ਖਾਲੀ ਹੋ ਗਿਆ ਹੁਣ ਤਾਂ ਖਾਣ ਨੂੰ ਆਏ’ । ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕ ਗੁਰਵਿੰਦਰ ਬਰਾੜ ਨੂੰ ਹੌਸਲਾ ਦੇ ਰਹੇ ਨੇ ।
View this post on Instagram