ਗਾਇਕ ਗੁਰਨਾਮ ਭੁੱਲਰ ਦਾ ਨਵਾਂ ਗਾਣਾ ‘ਮੇਰਾ ਹਾਲ’ ਰਿਲੀਜ਼
ਇਕ ਗੁਰਨਾਮ ਭੁੱਲਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਮੇਰਾ ਹਾਲ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦਾ ਪੀਟੀਸੀ ਪੰਜਾਬੀ, ਪੀਟੀਸੀ ਮਿਊਜ਼ਿਕ ਤੇ ਪੀਟੀਸੀ ਚੱਕ ਦੇ ’ਤੇ ਵਰਲਡ ਪ੍ਰੀਮੀਅਰ ਹੋ ਗਿਆ ਹੈ । ਇਹ ਗੀਤ ਸੈਡ ਸੌਂਗ ਹੋਣ ਤੇ ਨਾਲ ਰੋਮਾਂਟਿਕ ਵੀ ਹੈ, ਜਿਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । ਗੀਤ ਦੇ ਬੋਲ Kavvy Riyaaz ਨੇ ਲਿਖੇ ਹਨ ।
Pic Courtesy: Instagram
ਹੋਰ ਪੜ੍ਹੋ :
ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਹੈਕ
Pic Courtesy: Instagram
ਮਿਊਜ਼ਿਕ Rox A ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ Jaci Saini ਦੇ ਨਿਰਦੇਸ਼ਨ ਵਿੱਚ ਬਣਾਈ ਗਈ ਹੈ । ਇਹ ਗੀਤ ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਲੋਕ ਯੂਟਿਊਬ ’ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Pic Courtesy: Instagram
ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਫੁੱਫੜ ਜੀ’ ਨੂੰ ਲੈ ਕੇ ਕਾਫੀ ਬਿਜੀ ਹਨ । ਇਸ ਤੋਂ ਇਲਵਾ ਉਹਨਾਂ ਦੀਆ ਕੁਝ ਹੋਰ ਫ਼ਿਲਮਾਂ ਵੀ ਰਿਲੀਜ਼ ਹੋਣ ਵਾਲੀਆਂ ਹਨ । ਜਿਨ੍ਹਾਂ ਦਾ ਉਹਨਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।