ਗੁਰਲੇਜ ਅਖਤਰ ਕੁਲਵਿੰਦਰ ਕੈਲੀ ਤੇ ਬੇਟੇ ਦੇ ਨਾਲ ਗੁਰਬਾਣੀ ਦਾ ਪਾਠ ਕਰਦੀ ਆਈ ਨਜ਼ਰ, ਸਾਂਝੀ ਕੀਤੀ ਤਸਵੀਰ
ਪੰਜਾਬੀ ਗਾਇਕਾ ਗੁਰਲੇਜ ਅਖਤਰ (Gurlej Akhtar) ਨੇ ਆਪਣੇ ਗੀਤਾਂ ਦੇ ਨਾਲ ਪੂਰੀ ਇੰਡਸਟਰੀ ‘ਚ ਆਪਣੀ ਧੱਕ ਪਾਈ ਹੋਈ ਹੈ । ਉਨ੍ਹਾਂ ਨੇ ਪੰਜਾਬ ਦੇ ਹਰੇਕ ਗਾਇਕ ਦੇ ਨਾਲ ਗੀਤ ਗਾਏ ਹਨ । ਬਹੁਤ ਹੀ ਛੋਟੀ ਉਮਰ ‘ਚ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ (Kulwinder Kally)ਵੀ ਇੱਕ ਵਧੀਆ ਗਾਇਕ ਹਨ ਅਤੇ ਇਸ ਜੋੜੀ ਨੇ ਇੱਕਠਿਆਂ ਵੀ ਕਈ ਗੀਤ ਗਾਏ ਹਨ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਫੈਂਸ ਦੇ ਨਾਲ ਜ਼ਮੀਨ ‘ਤੇ ਬੈਠ ਕੇ ਖਾਧਾ ਖਾਣਾ, ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗਾਇਕਾ ਆਪਣੇ ਪਤੀ ਅਤੇ ਬੇਟੇ ਦੇ ਨਾਲ ਗੁਰਬਾਣੀ ਦਾ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹ ਸ਼ਾਇਦ ਉਨ੍ਹਾਂ ਦੇ ਕਿਸੇ ਆਉਣ ਵਾਲੇ ਪ੍ਰੋਜੈਕਟ ਦੇ ਵੀਡੀਓ ਦੀ ਹੈ ।
ਹੋਰ ਪੜ੍ਹੋ : ਮਾਂ ਦੇ ਨਾਲ ਬੈਠੀ ਇਸ ਬੱਚੀ ਨੂੰ ਕੀ ਤੁਸੀਂ ਪਛਾਣਿਆ ! ਬਾਲੀਵੁੱਡ ਦੀਆਂ ਹਿੱਟ ਫ਼ਿਲਮਾਂ ‘ਚ ਆ ਚੁੱਕੀ ਹੈ ਨਜ਼ਰ
ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਪ੍ਰਸ਼ੰਸਕ ਵੀ ਗਾਇਕਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਗੁਰਲੇਜ ਅਖਤਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਲਵਿੰਦਰ ਕੈਲੀ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਹਾਂ ਦਾ ਇੱਕ ਪੁੱਤਰ ਵੀ ਹੈ ।
ਜਿਸ ਦਾ ਨਾਮ ਦਾਨਵੀਰ ਹੈ । ਦਾਨਵੀਰ ਵੀ ਆਪਣੇ ਮਾਪਿਆਂ ਵਾਂਗ ਗਾਇਕੀ ਦੇ ਗੁਰ ਸਿੱਖ ਰਿਹਾ ਹੈ ਅਤੇ ਹੁਣ ਤੱਕ ਉਹ ਆਪਣੀ ਆਵਾਜ਼ ‘ਚ ਸ਼ਬਦ ਵੀ ਰਿਲੀਜ਼ ਕਰ ਚੁੱਕਿਆ ਹੈ ।
View this post on Instagram