Trending:
ਸੰਗੀਤ ਜਗਤ ਦਾ ਇੱਕ ਹੋਰ ਸਿਤਾਰਾ ਹੁਣ ਚਮਕੇਗਾ ਸਿਨੇਮਾ ਦੇ ਆਸਮਾਨ 'ਚ
ਸੰਗੀਤ ਜਗਤ ਦਾ ਇੱਕ ਹੋਰ ਸਿਤਾਰਾ ਹੁਣ ਚਮਕੇਗਾ ਸਿਨੇਮਾ ਦੇ ਆਸਮਾਨ 'ਚ : ਪੰਜਾਬੀ ਇੰਡਸਟਰੀ 'ਚ ਪਿਛਲੇ ਲੰਬੇ ਸਮੇਂ ਤੋਂ ਇਹ ਟਰੈਂਡ ਹੀ ਚੱਲ ਰਿਹਾ ਹੈ ਕਿ ਗਾਇਕ ਅਦਾਕਾਰੀ ਵੱਲ ਰੁਖ ਕਰ ਰਹੇ ਹਨ। ਗਾਇਕੀ ਤੋਂ ਅਦਾਕਾਰੀ 'ਚ ਆ ਰਹੇ ਆਰਟਿਸਟਾਂ ਨੂੰ ਇਸ 'ਚ ਕਾਮਯਾਬੀ ਵੀ ਹਾਸਿਲ ਹੋ ਰਹੀ ਹੈ ਦਰਸ਼ਕ ਉਹਨਾਂ ਨੂੰ ਪਸੰਦ ਵੀ ਕਰ ਰਹੇ ਹਨ। ਅਜਿਹਾ ਹੀ ਗਾਇਕੀ ਦੀ ਦੁਨੀਆਂ ਦਾ ਵੱਡਾ ਨਾਮ ਗੁਰੀ ਹੁਣ ਐਕਟਿੰਗ ਦੀ ਦੁਨੀਆਂ 'ਚ ਚਮਕਣ ਜਾ ਰਿਹਾ ਹੈ। ਫ਼ਿਲਮ ਸਿਕੰਦਰ 2 ਰਾਹੀਂ ਗਾਇਕ ਗੁਰੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ।
ਇਸ ਤੋਂ ਪਹਿਲਾਂ ਗੁਰੀ ਗੈਂਗ ਲੈਂਡ ਇਨ ਮਦਰ ਲੈਂਡ ਨਾਮ ਦੀ ਵੈੱਬ ਸੀਰੀਜ਼ 'ਚ ਬਹੁਤ ਛੋਟਾ ਜਿਹਾ ਰੋਲ ਨਿਭਾਉਂਦੇ ਨਜ਼ਰ ਆਏ ਸੀ। ਗੁਰੀ ਦੇ ਗਾਣਿਆਂ ਨੇ ਉਹਨਾਂ ਨੂੰ ਕਾਮਯਾਬੀ ਦੇ ਸ਼ਿਖਰਾਂ 'ਤੇ ਪਹੁੰਚਾਇਆ ਹੈ। ਉਹਨਾਂ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਵੈਸਪਾ ਅਤੇ ਮਾਸ਼ੂਕ ਫੱਟੇ ਚੱਕਣੀ ਗੀਤ 2015 ਅਤੇ 2016 'ਚ ਆਏ ਸਨ, ਪਰ ਵਿਸ਼ਵ ਭਰ 'ਚ ਉਹਨਾਂ ਦੀ ਪਹਿਚਾਣ 2017 'ਚ ਆਏ ਗੀਤ 'ਯਾਰ ਬੇਲੀ' ਨੇ ਦਿਵਾਈ। ਉਸ ਤੋਂ ਬਾਅਦ ਤਾਂ ਗੁਰੀ ਦੇ ਜਿੰਨ੍ਹੇ ਵੀ ਗੀਤ ਆਏ ਸਾਰੇ ਬਲਾਕਬਸਟਰ ਹਿੱਟ ਸਾਬਿਤ ਹੋਏ ਹਨ।
ਹੋਰ ਵੇਖੋ : ਮਹਿਲਾ ਦਿਵਸ 'ਤੇ ਆਯੂਸ਼ਮਾਨ ਖੁਰਾਣਾ ਦੀ ਇਹ ਕਵਿਤਾ ਸੋਚਣ ਲਈ ਕਰਦੀ ਹੈ ਮਜਬੂਰ, ਦੇਖੋ ਵੀਡੀਓ
ਸੰਗੀਤ ਜਗਤ 'ਚ ਪ੍ਰਸਿੱਧੀ ਹਾਸਿਲ ਕਰਨ ਤੋਂ ਬਾਅਦ ਦੇਖਣਾ ਹੋਵੇਗਾ ਹੁਣ ਗੁਰੀ ਫ਼ਿਲਮੀ ਦੁਨੀਆਂ 'ਚ ਕਿਹੋ ਜਿਹੀ ਛਾਪ ਛੱਡਦੇ ਹਨ। ਉਹਨਾਂ ਦੀ ਡੈਬਿਊ ਫ਼ਿਲਮ ਸਿਕੰਦਰ 2 ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਅਤੇ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ 'ਚ ਗੁਰੀ ਅਤੇ ਕਰਤਾਰ ਚੀਮਾ ਇੱਕ ਹੀ ਫਰੇਮ 'ਚ ਨਜ਼ਰ ਆ ਰਹੇ ਹਨ। ਟੀਜ਼ਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।