ਗਾਇਕ ਗੁਲਜ਼ਾਰ ਲਾਹੌਰੀਆ ਦਾ ਨਵਾਂ ਗੀਤ Haqeeqat-The Truth ਰਿਲੀਜ਼
ਗਾਇਕ ਗੁਲਜ਼ਾਰ ਲਾਹੌਰੀਆ (Gulzar Lahoria ) ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਨਵਾਂ ਗੀਤ (HAQEEQAT-THE TRUTH) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਗੁਲਜ਼ਾਰ ਲਾਹੌਰੀਆ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜ਼ਿੰਦਗੀ ਦੀ ਕੌੜੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਹੀਰਿਆਂ ਨਾਲ ਜੜੇ ਹਾਰ ਗਲ ‘ਚ ਪਾ ਲੈ ਅਤੇ ਭਾਵੇਂ ਬ੍ਰਾਂਡੇਡ ਕੱਪੜੇ ਪਾ ਲੈ ਇਨਸਾਨ ਦੇ ਨਾਲ ਕੁਝ ਵੀ ਨਹੀਂ ਜਾਣਾ । ਕਿਉਂਕਿ ਇਨਸਾਨ ਖਾਲੀ ਹੱਥ ਆਇਆ ਸੀ ਇਸ ਦੁਨੀਆ ‘ਤੇ ਅਤੇ ਖਾਲੀ ਹੱਥ ਹੀ ਚਲਾ ਜਾਂਦਾ ਹੈ ।
ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਨਾਲ ਟੀਵੀ ਜਗਤ ‘ਚ ਸੋਗ ਦੀ ਲਹਿਰ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਕਰੀਅਰ
ਗੀਤ ਦੇ ਬੋਲ ਲਿਖੇ ਹਨ ਰਣਜੀਤ ਨੇ ਅਤੇ ਮਿਊਜ਼ਿਕ ਦਿੱਤਾ ਹੈ ਚਰਨਜੀਤ ਆਹੁਜਾ ਨੇ । ਗੀਤ ਦਾ ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਸੁਣ ਸਕਦੇ ਹੋ ।
ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਨੱਬੇ ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਅਤੇ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਉਹ ਜਾਣੇ ਜਾਂਦੇ ਹਨ ।
ਦੱਸ ਦਈਏ ਗੁਲਜ਼ਾਰ ਲਾਹੌਰੀਆ ਸੰਗੀਤ ਸਮਰਾਟ ਸ੍ਰੀ ਚਰਨਜੀਤ ਆਹੁਜਾ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਉਨ੍ਹਾਂ ਨੇ ਦਿਲਾਂ ਦੇ ਮਾਮਲੇ,ਇਸ਼ਕ ਪੜ੍ਹਾਈਆਂ ,ਅੰਬੀਆਂ ਨੂੰ ਬੂਰ ਪਿਆ,ਦਿਲਾਂ ਦੇ ਮਾਮਲੇ ਸਣੇ ਦੇਬੀ ਮਖਸੂਸਪੁਰੀ,ਸੁਖਚੈਨ ਸਿੰਘ ਸਣੇ ਹੋਰ ਕਈ ਵੱਡੇ ਗੀਤਕਾਰਾਂ ਦੇ ਲਿਖੇ ਗੀਤ ਗਾਏ ਨੇ ।