ਗੋਲਡੀ ਲੈ ਕੇ ਆ ਰਹੇ ਨਵੇਂ ਗੀਤ ‘Kise De kol Gal Na Kari’, ਪਰਮੀਸ਼ ਵਰਮਾ ਨੇ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ
ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਦੇਸੀ ਕਰਿਊ ਵਾਲੇ ਆਪਣਾ ਨਵਾਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਲੰਬੇ ਸਮੇਂ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਆਏ ਨੇ । ਇਹ ਜਾਣਕਾਰੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਗੋਲਡੀ ਦੇ ਨਵੇਂ ਆਉਣ ਵਾਲੇ ਗੀਤ ‘ਕਿਸ ਦੇ ਕੋਲ ਗੱਲ ਨਾ ਕਰੀ’ (kise de kol gal na kari) ਪੋਸਟਰ ਸਾਂਝਾ ਕੀਤਾ ਹੈ।
image source-instagram
image source-instagram
ਉਨ੍ਹਾਂ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਗੋਲਡੀ ਦਾ ਨਵਾਂ ਸਿੰਗਲ ਟਰੈਕ ਆ ਰਿਹਾ ਹੈ । ਇਸ ਗੀਤ ‘ਚ ਵੀ ਮੁੜ ਤੋਂ ‘ਦੱਸੀ ਨਾ ਮੇਰੇ ਬਾਰੇ’ ਵਾਲੀ ਸੌਂਗ ਦੀ ਟੀਮ ਨਜ਼ਰ ਆਵੇਗੀ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।
image source-instagram
ਦੱਸ ਦਈਏ ਇਸ ਗੀਤ ਨੂੰ ਆਪਣੀ ਮਿੱਠੀ ਆਵਾਜ਼ ‘ਚ ਗਾਉਂਦੇ ਹੋਏ ਨਜ਼ਰ ਆਉਣਗੇ ਖੁਦ ਗੋਲਡੀ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਪਰਮੀਸ਼ ਵਰਮਾ ਤੇ ਮਾਡਲ ਨੀਕਿਤ ਢਿੱਲੋਂ ਨਜ਼ਰ ਆਵੇਗੀ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਚਣਕੋਈਆ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ। ਇਸ ਗੀਤ ਨੂੰ ਲੈ ਕੇ ਪੂਰੀ ਟੀਮ ਦੇ ਨਾਲ ਪ੍ਰਸ਼ੰਸਕ ਵੀ ਕਾਫੀ ਉਤਸੁਕ ਨਜ਼ਰ ਆ ਰਹੇ ਨੇ।
View this post on Instagram