ਕਮਲ ਖੰਗੂਰਾ ਪੰਜਾਬੀ ਇੰਡਸਟਰੀ 'ਚ ਮੁੜ ਤੋਂ ਹੋਈ ਸਰਗਰਮ,ਹੁਣ ਇਸ ਗਾਣੇ 'ਚ ਆਏਗੀ ਨਜ਼ਰ,12ਸਾਲਾਂ ਦੀ ਸੀ ਜਦੋਂ ਇੰਡਸਟਰੀ 'ਚ ਰੱਖਿਆ ਸੀ ਕਦਮ

Reported by: PTC Punjabi Desk | Edited by: Shaminder  |  September 17th 2019 03:51 PM |  Updated: September 17th 2019 03:51 PM

ਕਮਲ ਖੰਗੂਰਾ ਪੰਜਾਬੀ ਇੰਡਸਟਰੀ 'ਚ ਮੁੜ ਤੋਂ ਹੋਈ ਸਰਗਰਮ,ਹੁਣ ਇਸ ਗਾਣੇ 'ਚ ਆਏਗੀ ਨਜ਼ਰ,12ਸਾਲਾਂ ਦੀ ਸੀ ਜਦੋਂ ਇੰਡਸਟਰੀ 'ਚ ਰੱਖਿਆ ਸੀ ਕਦਮ

ਕੋਈ ਸਮਾਂ ਸੀ ਹਰ ਦੂਜੇ ਪੰਜਾਬੀ ਗੀਤ 'ਚ ਮਾਡਲ ਕਮਲ ਖੰਗੂਰਾ ਨਜ਼ਰ ਆਉਂਦੀ । ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਜਿਸ ਤੋਂ ਬਾਅਦ ਹੁਣ ਕਮਲ ਖੰਗੂਰਾ ਮੁੜ ਤੋਂ ਇੰਡਸਟਰੀ 'ਚ ਸਰਗਰਮ ਹੋ ਰਹੀ ਹੈ । ਗੀਤਾ ਜ਼ੈਲਦਾਰ ਨਾਲ ਉਨ੍ਹਾਂ ਦੇ ਗੀਤ 'ਖ਼ਾਨਦਾਨੀ ਮੁੰਡਾ' 'ਚ ਕਮਲ ਖੰਗੂਰਾ ਨਜ਼ਰ ਆਏਗੀ । ਇਸ ਗੀਤ ਨੂੰ ਗੀਤਾ ਜ਼ੈਲਦਾਰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ,ਜਦਕਿ ਗੀਤ ਨੂੰ ਮਿਊਜ਼ਿਕ ਜੱਸੀ ਐਕਸ ਮਿਊਜ਼ਿਕ ਦਿੱਤਾ ਜਾਵੇਗਾ।

ਹੋਰ ਵੇਖੋ: ਜਾਨ ਤਲੀ ‘ਤੇ ਧਰ ਕੇ ਕੌਰ ਬੀ ਕਰ ਰਹੀ ਆਪਣੇ ਗੀਤ ਦਾ ਸ਼ੂਟ,ਵੀਡੀਓ ਕੀਤਾ ਸਾਂਝਾ

https://www.instagram.com/p/B2gcgg8pEcW/

ਇਹ ਗੀਤ 18 ਸਤੰਬਰ ਨੂੰ ਰਿਲੀਜ਼ ਹੋਵੇਗਾ । ਦੱਸ ਦਈਏ ਕਿ ਕਮਲ ਖੰਗੂਰਾ ਲੰਮਾ ਸਮਾਂ ਐਨਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ ਹੈ ।ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ ਉਹ ਇੱਥੇ ਹੀ ਪੜੇ ਲਿਖੇ ਤੇ ਵੱਡੇ ਹੋਏ ਸਨ । ਜਦੋਂ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਹਨ ।ਕਮਲ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆ ਸੀ ।

https://www.instagram.com/p/B2eEM_JJGXm/

ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਪੈਰ ਰੱਖ ਲਏ ਸਨ । ਉਹਨਾਂ ਨੇ ਸਕੂਲ ਵਿੱਚ ਪੜਦੇ ਹੋਏ ਹੀ ਇੱਕ ਵੀਡਿਓ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network