ਇਸ ਸੋਹਣੀ ਮੁਟਿਆਰ ਦੇ ਨਾਲ ਸ਼ੇਅਰ ਕੀਤੀ ਗਾਇਕ ਗੈਰੀ ਸੰਧੂ ਨੇ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਜੋੜੀ ਆ ਰਹੀ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  October 27th 2021 10:01 AM |  Updated: October 27th 2021 10:04 AM

ਇਸ ਸੋਹਣੀ ਮੁਟਿਆਰ ਦੇ ਨਾਲ ਸ਼ੇਅਰ ਕੀਤੀ ਗਾਇਕ ਗੈਰੀ ਸੰਧੂ ਨੇ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਜੋੜੀ ਆ ਰਹੀ ਹੈ ਖੂਬ ਪਸੰਦ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੈਰੀ ਸੰਧੂ (Garry Sandhu) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਦੂਜਿਆਂ ਦੇ ਮਾਮਲਿਆਂ 'ਚ ਮਜ਼ਾਕਿਆ ਟਿੱਪਣੀ ਦਿੰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੇ ਵਿਵਾਦ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਪਰ ਗੈਰੀ ਸੰਧੂ ਦੀ ਨਵੀਂ ਤਸਵੀਰ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ।

punjabi singer garry sandhu inatagram post image source-instagram

ਹੋਰ ਪੜ੍ਹੋ : ਮੇਹਰ ਬੇਦੀ ਆਪਣੇ ਪਾਪਾ ਅੰਗਦ ਬੇਦੀ ਦੇ ਲਿਪਸਟਿਕ’ ਲਾ ਕੇ ਮੇਕਅੱਪ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਪਿਆਰਾ ਜਿਹਾ ਵੀਡੀਓ

ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਸੋਹਣੀ ਜਿਹੀ ਮੁਟਿਆਰ ਦੇ ਨਾਲ ਆਪਣੀ ਨਵੀਂ ਤਸਵੀਰ ਪੋਸਟ ਕੀਤੀ ਹੈ। ਇਹ ਮੁਟਿਆਰ ਉਨ੍ਹਾਂ ਦੇ ਗੀਤ ਦੀ ਮਾਡਲ Romea Adler ਹੈ । ਤਸਵੀਰ ‘ਚ ਗੈਰੀ ਸੰਧੂ ਹਰੇ ਰੰਗ ਦੇ ਸਟਾਈਲਿਸ਼ ਪੈਟ ਕੋਟ 'ਚ ਨਜ਼ਰ ਆ ਰਹੇ ਨੇ ਤੇ ਮਾਡਲ ਨੇ ਵ੍ਹਾਈਟ ਰੰਗ ਦੀ ਆਉਟ ਫਿੱਟ ਪਾਈ ਹੋਈ ਹੈ। ਇਸ ਜੋੜੀ ਨੂੰ ਦੇਖ ਪ੍ਰਸ਼ੰਸਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

inside imge of garry sandhu image source-instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਗੈਰੀ ਸੰਧੂ ਨੇ ਲਿਖਿਆ ਹੈ- ‘ਅੱਧੀ ਟੈਪ ਦਾ ਮਤਲਬ ਸੈਡ ਰੋਮਾਂਟਿਕ ਪਹਿਲਾ 6 ਗੀਤ ਆਉਣਗੇ ਨਵੰਬਰ 11 ਨੂੰ.. ਤੇ ਅੱਧੀ ਟੈਪ ਵਿੱਚ ਭੰਗੜੇ ਆਲੇ..ਉਦੋਂ ਤੱਕ ਪੂਰਾ ਗਲਾ ਠੀਕ ਹੋ ਜਾਵੇ ਕੀ ਪਤਾ.. 11TH NOVEMBER’। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਗੈਰੀ ਸੰਧੂ ਨੂੰ ਦੇ ਰਹੇ ਹਨ। ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਰਹੇ ਹਨ। ਉਹ ਅਖੀਰਲੀ ਵਾਰ ਚੱਲ ਮੇਰਾ ਪੁੱਤ 2 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network