ਐਲੀ ਮਾਂਗਟ ਨੇ ਹੱਥ 'ਤੇ ਖ਼ਾਸ ਟੈਟੂ ਬਣਵਾ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ ਤੇ ਸਿੱਧੂ ਦੇ ਮਾਪਿਆਂ ਦਾ ਖਿਆਲ ਰੱਖਣ ਦਾ ਕੀਤਾ ਵਾਅਦਾ
ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਦੀ ਮੌਤ ਨਾਲ ਮਾਤਾ ਪਿਤਾ, ਸਾਥੀ ਕਲਾਕਾਰ ਅਤੇ ਫੈਨਜ਼ ਸੋਗ ਵਿੱਚ ਡੁੱਬੇ ਹੋਏ ਹਨ। ਗਾਇਕ ਦੀ ਅਚਾਨਕ ਮੌਤ ਨੇ ਸਭ ਨੂੰ ਧੁਰ ਅੰਦਰੋ ਹਿਲਾ ਕੇ ਰੱਖ ਦਿੱਤਾ। ਗਾਇਕ ਐਲੀ ਮਾਂਗਟ ਨੇ ਆਪਣੇ ਹੱਥ 'ਤੇ ਖ਼ਾਸ ਟੈਟੂ ਬਣਵਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।
image from instagram
ਗਾਇਕ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣਾ ਹੱਥ ਵਿਖਾ ਰਹੇ ਹਨ। ਇਸ ਉੱਤੇ ਉਨ੍ਹਾਂ ਨੇ ਇੱਕ ਟੈਟੂ ਬਣਵਾਇਆ ਹੈ, ਜੋ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਯਾਦ ਰੱਖਣ ਲਈ ਬਣਵਾਇਆ ਹੈ।
ਗਾਇਕ ਐਲੀ ਮਾਂਗਟ ਨੇ ਭਾਵੁਕ ਪੋਸਟ ਅਤੇ ਇੱਕ ਵੀਡੀਓ ਸਾਂਝੀ ਕੀਤੀ। ਉਸ ਨੇ ਵੀਡੀਓ ਵਿੱਚ ਸਿੱਧੂ ਦੀ ਮੌਤ ਵਾਲੀ ਤਰੀਕ ਨੂੰ ਟੈਟੂ ਦੀ ਤਰ੍ਹਾਂ ਆਪਣੀ ਬਾਂਹ ਉਤੇ ਲਿਖਵਾਇਆ ਹੈ।
image from instagram
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਐਲੀ ਮਾਂਗਟ ਨੇ ਇੱਕ ਬੇਹੱਦ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਦੀ ਕੈਪਸ਼ਨ ਵਿੱਚ ਐਲੀ ਨੇ ਸਿੱਧੂ ਮੂਸੇਵਾਲੇ ਲਈ ਲਿਖਿਆ, 'ਅਲਵਿਦਾ ਛੋਟੇ ਵੀਰ… ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ…ਮੈਨੂੰ ਅੱਜ ਵੀ ਓਹ ਦਿਨ ਯਾਦ ਏ ਜਦੋਂ ਆਪਾਂ 3/4 ਗਾਣੇ ਇਕੱਠੇ ਕੀਤੇ ਨੇ ਸੀ ਪਹਿਲਾ ਆਪਾਂ ਕੈਡਿਲੈਕ ਕਰਿਆ ਸੀ...ਮੈਨੂੰ ਅੱਜ ਵੀ ਚੇਤੇ ਜਦੋਂ ਮੈਂ ਜੇਲ੍ਹ ਵਿੱਚ ਸੀ ਤੂੰ ਮੇਰਾ ਹੱਕ ਵਿੱਚ ਆ ਕੇ ਮੇਰੇ ਲਈ ਲਾਈਵ ਆਇਆ ਸੀ ਕਿ ਐਲੀ ਆਪਣਾ ਭਰਾ ਹੈ। ਤੇ ਇੱਕ ਸਾਲ ਪਹਿਲਾਂ ਆਪਾਂ ਤੇਰੇ ਘਰ ਇਕਠੇ ਬੈਠਾ ਕੇ ਕਿੰਨਆਂ ਦਿਲ ਦੀਆਂ ਗੱਲਾਂ ਕੀਤੀਆਂ ਸੀ... ਤੇ ਆਪਣਾ ਜੋ ਰਿਸ਼ਤਾ ਸੀ ਆਪਾ ਦੋਹਾਂ ਨੂੰ ਹੀ ਪੱਤਾ ਸੀ…:: ਭਾਵੇਂ ਤੂੰ ਚਲੇ ਗਿਆ ਕੋਈ ਨਾਂ ਵੀਰ ਤੇਰੇ ਮਾਂ ਪੀਓ ਦਾ ਖਿਆਲ ਰੱਖੂੰਗਾ:.. @sidhu_moosewala #wewantjustice @jassi_tattoos
ਹਰ ਕੋਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਗਾਇਕ ਸਿੱਧੂ ਮੂਸੇਵਾਲਾ ਇਸ ਭਰੀ ਜਵਾਨੀ ‘ਚ ਸਭ ਨੂੰ ਅਸਹਿ ਦੁੱਖ ‘ਚ ਛੱਡ ਕੇ ਚਲੇ ਗਏ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਭ ਤੋਂ ਜਿਆਦਾ ਮੁਸ਼ਕਿਲ ਚੋਂ ਗੁਜਰ ਰਹੇ ਹਨ । ਜਿਨ੍ਹਾਂ ਦਾ ਇਕਲੌਤਾ ਪੁੱਤਰ ਅੱਖਾਂ ‘ਚ ਅੱਥਰੂ ਦੇ ਸਦਾ ਲਈ ਉਨ੍ਹਾਂ ਤੋਂ ਦੂਰ ਹੋ ਗਿਆ ਹੈ ।
image from instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਹੋਇਆ ਵੱਡਾ ਖੁਲਾਸਾ! ਸੂਤਰਾਂ ਮੁਤਾਬਿਕ ਸ਼ੱਕੀ ਸ਼ਾਰਪ ਸ਼ੂਟਰਾਂ ਦਾ ਸੋਨੀਪਤ ਨਾਲ ਹੈ ਕਨੈਕਸ਼ਨ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਛੋਟੇ ਜਿਹੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ । ਉਸ ਦੇ ਹਰ ਗੀਤ ‘ਚ ਜਿੰਦਗੀ ਦੀ ਸਚਾਈ ਛਿਪੀ ਹੋਈ ਸੀ । ਉਹ ਖੁਦ ਹੀ ਗੀਤ ਲਿਖਦਾ ਸੀ । ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ।ਉਹ ਸਦਾ ਦੇ ਲਈ ਇਸ ਦੁਨੀਆ ਨੂੰ ਛੱਡ ਗਿਆ ਹੈ ।
View this post on Instagram