ਪੰਜਾਬੀਆਂ ਦੀ ਪੂਰੀ ਧੱਕ, ਗਾਇਕ ਦਿਲਜੀਤ ਦੋਸਾਂਝ ਨੇ ਇੰਟਰਨੈਸ਼ਨਲ ਕਲਾਕਾਰ Diamond Platnumz ਦੇ ਨਾਲ ਕੀਤੀ ਕਲੈਬੋਰੇਸ਼ਨ

Reported by: PTC Punjabi Desk | Edited by: Lajwinder kaur  |  July 11th 2021 03:08 PM |  Updated: July 11th 2021 03:15 PM

ਪੰਜਾਬੀਆਂ ਦੀ ਪੂਰੀ ਧੱਕ, ਗਾਇਕ ਦਿਲਜੀਤ ਦੋਸਾਂਝ ਨੇ ਇੰਟਰਨੈਸ਼ਨਲ ਕਲਾਕਾਰ Diamond Platnumz ਦੇ ਨਾਲ ਕੀਤੀ ਕਲੈਬੋਰੇਸ਼ਨ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਪੰਜਾਬੀਆਂ ਦੇ ਨਾਲ ਵਿਦੇਸ਼ੀਆਂ ਨੂੰ ਵੀ ਪੰਜਾਬੀ ਗੀਤਾਂ ਉੱਤੇ ਭੰਗੜੇ ਪਾਉਣ ਲਗਾਤਾ ਹੈ। ਆਪਣੀ ਪੋਸਟਾਂ ਕਰਕੇ ਚਰਚੇ ਬਣੇ ਰਹਿਣ ਵਾਲੇ ਗਾਇਕ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਖੂਬ ਸੁਰਖੀਆਂ ਬਟੋਰ ਰਹੇ ਨੇ। ਜੀ ਹਾਂ ਉਨ੍ਹਾਂ ਨੇ ਇੰਟਰਨੈਸ਼ਨਲ ਕਲਾਕਾਰ Diamond Platnumz ਦੇ ਨਾਲ ਕਲੈਬੋਰਸ਼ਨ ਕੀਤੀ ਹੈ।

inside image of simba and diljit dosanjh Image Source: Instagram

ਹੋਰ ਪੜ੍ਹੋ : ਦਰਸ਼ਕਾਂ ਨੂੰ ਕਰਨਾ ਪਵੇਗਾ ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤੁਣਕਾ’ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ, ਇਸ ਵਜ੍ਹਾ ਕਰਕੇ ਰਿਲੀਜ਼ ਨੂੰ ਪਾਇਆ ਅੱਗੇ

ਹੋਰ ਪੜ੍ਹੋ : ਰਵਿੰਦਰ ਗਰੇਵਾਲ ਨੇ ਆਪਣੇ ਮਾਪਿਆਂ ਨੂੰ ਵਿਆਹ ਦੀ 50ਵੀਂ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ

inside image of diljit dosanjh and diamond Image Source: Instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਡਾਇਮੰਡ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ-

‘Nakupenda Regina Ooh ?

@diamondplatnumz ? ਬਹੁਤ ਹੀ ਪਿਆਰੇ ਬੰਦੇ ਨੇ ਯਾਰ...ਬਹੁਤ ਮਜ਼ਾ ਆਇਆ ਕੰਮ ਕਰਕੇ ??’ । ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਖੂਬ ਸ਼ੇਅਰ ਹੋ ਰਹੀਆਂ ਨੇ।

diljit dosanjh and simba Image Source: Instagram

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ‘MOON CHILD ERA’ ਲੈ ਕੇ ਆ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਬਹੁਤ ਜਲਦ ਉਹ ‘ਜੋੜੀ’ ਤੇ ‘ਹੌਸਲਾ ਰੱਖ’ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network