ਗਾਇਕ ਦਲੇਰ ਮਹਿੰਦੀ ਦਾ ਹਰਿਆਣਾ 'ਚ ਸਥਿਤ ਫਾਰਮ ਹਾਊਸ ਹੋਇਆ ਸੀਲ, ਜਾਣੋ ਪੂਰਾ ਮਾਮਲਾ
Daler Mehndi's farmhouse sealed: ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕਬੂਤਰਬਾਜ਼ੀ ਦੇ ਮਾਮਲੇ ਤੋਂ ਬਾਅਦ ਹੁਣ ਹਰਿਆਣਾ ਦੇ ਗੁਰੂਗ੍ਰਾਮ 'ਚ ਉਨ੍ਹਾਂ 'ਤੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਦਲੇਰ ਮਹਿੰਦੀ ਦਾ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ।
Image Source : Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਗੁਰੂਗ੍ਰਾਮ ਦੇ ਸੋਹਨਾ ਇਲਾਕੇ ਵਿੱਚ ਸਥਿਤ ਹੈ। ਇਹ ਫਾਰਮ ਹਾਊਸ ਦਮਦਮਾ ਝੀਲ ਦੇ ਨੇੜੇ ਸਥਿਤ ਹੈ। ਦਮਦਮਾ ਝੀਲ ਦੇ ਨੇੜੇ ਦਲੇਰ ਮਹਿੰਦੀ ਸਣੇ ਤਕਰੀਬਨ ਤਿੰਨ ਲੋਕਾਂ ਦੇ ਫਾਰਮ ਹਾਊਸ ਹਨ, ਜਿਨ੍ਹਾਂ ਨੂੰ ਹਰਿਆਣਾ ਟਾਊਨ ਐਂਡ ਕੰਟਰੀ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂਗ੍ਰਾਮ ਦੇ ਨਗਰ ਯੋਜਨਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਲੇਰ ਮਹਿੰਦੀ ਸਣੇ ਇਹ ਤਿੰਨੇ ਫਾਰਮ ਹਾਊਸ ਅਣਅਧਿਕਾਰਤ ਸਨ। ਇਹ ਬਿਨਾਂ ਇਜਾਜ਼ਤ ਤੋਂ ਝੀਲ ਦੇ ਕੈਚਮੈਂਟ ਖੇਤਰ ਵਿੱਚ ਬਣਾਏ ਗਏ ਸਨ। ਜਿਸ ਕਾਰਨ ਇਨ੍ਹਾਂ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਫਾਰਮ ਹਾਊਸ ਅਰਾਵਲੀ ਰੇਂਜ ਨੇੜੇ ਬਿਨਾਂ ਕਿਸੇ ਪ੍ਰਸ਼ਾਸਨਿਕ ਇਜਾਜ਼ਤ ਦੇ ਬਣਾਏ ਗਏ ਹਨ।
Image Source : Instagram
ਸੋਨੀਆ ਘੋਸ਼ ਬਨਾਮ ਹਰਿਆਣਾ ਰਾਜ ਦੇ ਇੱਕ ਮਾਮਲੇ ਵਿੱਚ ਐਨ.ਜੀ.ਟੀ. ਦੇ ਹੁਕਮਾਂ ’ਤੇ ਪੁਲਿਸ ਦੀ ਮਦਦ ਨਾਲ ਇਨ੍ਹਾਂ ਤਿੰਨਾਂ ਫਾਰਮ ਹਾਊਸਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਗਾਇਕ ਦਲੇਰ ਮਹਿੰਦੀ ਦਾ ਇਹ ਫਾਰਮ ਹਾਊਸ ਕਰੀਬ ਡੇਢ ਏਕੜ ਰਕਬੇ ਵਿੱਚ ਬਣਿਆ ਹੋਇਆ ਹੈ।
Image Source : Twitter
ਹੋਰ ਪੜ੍ਹੋ: ਮਸ਼ਹੂਰ ਹੋਣ ਦੇ ਚੱਲਦੇ ਮੁਸ਼ਕਿਲ 'ਚ ਪਏ ਵਿਜੇ ਦੇਵਰਕੋਂਡਾ, ਜਾਣੋ ਵਜ੍ਹਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਲੇਰ ਮਹਿੰਦੀ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ। ਇਸ ਦੇ ਨਾਲ ਹੀ ਕਈ ਮਾਮਲਿਆਂ ਵਿੱਚ ਦਲੇਰ ਮਹਿੰਦੀ ਦਾ ਨਾਂਅ ਆ ਚੁੱਕਾ ਹੈ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਲੇਰ ਮਹਿੰਦੀ ਦਾ ਨਾਂਅ ਆਇਆ ਹੈ।