ਬੰਟੀ ਬੈਂਸ ਨੇ ਗੀਤਕਾਰੀ ਨੂੰ ਛੱਡ ਸ਼ੁਰੂ ਕੀਤਾ ਨਵਾਂ ਕੰਮ, ਵੀਡੀਓ ਵੇਖ ਰਹਿ ਜਾਓਗੇ ਦੰਗ

Reported by: PTC Punjabi Desk | Edited by: Gourav Kochhar  |  June 03rd 2018 06:35 AM |  Updated: June 03rd 2018 06:35 AM

ਬੰਟੀ ਬੈਂਸ ਨੇ ਗੀਤਕਾਰੀ ਨੂੰ ਛੱਡ ਸ਼ੁਰੂ ਕੀਤਾ ਨਵਾਂ ਕੰਮ, ਵੀਡੀਓ ਵੇਖ ਰਹਿ ਜਾਓਗੇ ਦੰਗ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ ਅੱਜ ਕੱਲ ਕੁਝ ਨਵੇਂ ਹੀ ਅੰਦਾਜ਼ ਵਿਚ ਲੱਗ ਰਹੇ ਹਨ। ਤੁਸੀਂ ਉਹਨਾਂ ਦੇ ਗੀਤਾਂ ਅਤੇ ਫ਼ਿਲਮਾਂ ਬਾਰੇ ਤਾਂ ਬਹੁਤ ਕੁਝ ਸੁਣਿਆ ਹੋਵੇਗਾ ਪਰ ਅੱਜ ਉਹ ਆਪਣੇ ਫੈਨਸ ਲਈ ਕੁਝ ਨਵਾਂ ਲੈਕੇ ਆ ਰਹੇ ਹਨ ਅਤੇ ਉਹ ਹੈ ਉਹਨਾਂ ਦੁਆਰਾ ਜਲੇਬੀਆਂ ਕੱਢਣਾ ਅਤੇ ਉਹ ਬੜੇ ਹੀ ਚਾਅ ਨਾਲ ਬੁਲਾ ਰਹੇ ਹਨ ਕਿ ਖਾਣੀਆਂ ਹੈ ਤਾਂ ਗੱਲ ਕਰੋ। ਬੰਟੀ Bunty Bains ਹਲਵਾਈ ਦੀ ਦੁਕਾਨ ਤੇ ਜਲੇਬੀਆਂ ਕਿਸ ਤਰਾਂ ਬਣਦਿਆਂ ਨੇ ਉਹ ਇਸ ਵੀਡੀਓ ਰਾਹੀਂ ਦੱਸ ਰਹੇ ਹਨ। ਲੋਕ ਉਹਨਾਂ ਦੇ ਇਸ ਅੰਦਾਜ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਜ਼ੋਰਾਂ ਸ਼ੋਰਾਂ ਤੇ ਉਹਨਾਂ ਦੀ ਇੰਸਟਾਗ੍ਰਾਮ ਪੋਸਟ ਤੇ ਕੰਮੈਂਟ ਅਤੇ ਲਾਇਕ ਕਰ ਰਹੇ ਹਨ। ਬੰਟੀ ਆਪਣੇ ਗੀਤ ਮਿੱਤਰਾਂ ਦੇ ਬੂਟ ਯਾਰੀ ਜੱਟ ਦੀ ਪਾਰਟੀ ਆਲ ਨਾਈਟ ਜਸਟ ਦੇਸੀ ਅਤੇ ਰੋਮਾਂਟਿਕ ਜੱਟ ਆਦਿ ਕਰ ਕੇ ਬਹੁਤ ਮਸ਼ਹੂਰ ਰਹੇ ਹਨ |

https://www.instagram.com/p/BjgxnYID9Mv/

ਅਗਰ ਬੰਟੀ ਬੈਂਸ Bunty Bains ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਪਟਿਆਲਾ ਦੇ ਪਿੰਡ ਧਾਨੇਠਾ ਦੇ ਰਹਿਣ ਵਾਲ਼ੇ ਹਨ। ਉਹਨਾਂ ਦੀ ਪਸਦੀਂਦਾ ਸਬਜ਼ੀ ਗੋਭੀ ਤੇ ਸਾਗ ਹੈ ਉਹਨਾਂ ਨੂੰ ਕੱਬਡੀ ਖੇਡਣਾ ਬਹੁਤ ਪਸੰਦ ਹੈ। ਆਪਣੀ ਪਤਨੀ ਅਮਨ ਅਤੇ ਬੇਟੀ ਜਾਨਵੀ ਨੂੰ ਉਹ ਬਹੁਤ ਪਿਆਰ ਕਰਦੇ ਨੇ ਅਤੇ ਉਹਨਾਂ ਨਾਲ ਆਪਣਾ ਜਿਆਦਾਤਰ ਸਮੇਂ ਬਤੀਤ ਕਰਨਾ ਪਸੰਦ ਕਰਦੇ ਨੇ। 2013 ਵਿਚ ਬੰਟੀ ਅਖਬਾਰਾਂ ਤੇ ਨਿਊਜ਼ ਚੈਨਲਾਂ ਦੀ ਸੁਰਖ਼ੀਆਂ ਵਿਚ ਰਹੇ ਸਨ ਕਿ ਉਹਨਾਂ ਅਤੇ ਕੌਰ ਬੀ Kaur B ਵਿਚ ਕੁਝ ਚੱਲ ਰਹਾ ਹੈ ਜੋ ਕਿ ਬਾਅਦ ਵਿਚ ਸਾਫ ਹੋ ਗਿਆ ਸੀ ਕਿ ਉਹਨਾਂ ਵਿਚ ਭਰਾ ਅਤੇ ਭੈਣ ਦਾ ਰਿਸ਼ਤਾ ਹੈ।

bunty bains

Written By: Rajan Sharma


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network