ਮਹਾਨ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਮੁੰਬਈ 'ਚ ਹੋਇਆ ਦਿਹਾਂਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ
Legendary Singer Bhupinder Singh Passes Away In Mumbai: ਬਾਲੀਵੁੱਡ ਜਗਤ ਤੋਂ ਬਹੁਤ ਹੀ ਦੁੱਖ ਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਬਾਲੀਵੁੱਡ ਜਗਤ ਦੇ ਮਹਾਨ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਜਿਸ ਕਰਕੇ ਸੰਗੀਤ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਅਖੀਰਲਾ ਸਾਹ ਲਿਆ ਅਤੇ ਅੱਜ ਸ਼ਾਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਹੋਰ ਪੜ੍ਹੋ : ਕਰਨ ਔਜਲਾ ਨੇ ਆਪਣੇ ਲਾਈਵ ਸ਼ੋਅ ‘ਚ ਸਿੱਧੂ ਮੂਸੇਵਾਲਾ, ਸੰਦੀਪ ਅੰਬੀਆਂ ਤੇ ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ
ਦੱਸ ਦਈਏ ਭੁਪਿੰਦਰ ਸਿੰਘ ਦਾ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਸਬੰਧ ਸੀ। ਉਨ੍ਹਾਂ ਦਾ ਜਨਮ 6 ਫਰਵਰੀ 1940, ਅੰਮ੍ਰਿਤਸਰ, ਪੰਜਾਬ ਵਿਖੇ ਪ੍ਰੋ. ਨੱਥਾ ਸਿੰਘ ਜੀ ਦੇ ਘਰ ਹੋਇਆ ਸੀ। ਆਪਣੇ ਕਰੀਅਰ ਦੇ ਅਰੰਭ ਵਿੱਚ, ਭੁਪਿੰਦਰ ਸਿੰਘ ਨੇ ਆਲ ਇੰਡੀਆ ਰੇਡੀਓ, ਦਿੱਲੀ 'ਤੇ ਪ੍ਰਦਰਸ਼ਨ ਕੀਤਾ।
ਉਹ ਦਿੱਲੀ ਦੂਰਦਰਸ਼ਨ ਕੇਂਦਰ, ਦਿੱਲੀ ਨਾਲ ਵੀ ਜੁੜੇ ਹੋਏ ਸਨ। 1962 ਵਿਚ, ਸੰਗੀਤ ਨਿਰਦੇਸ਼ਕ ਮਦਨ ਮੋਹਨ ਨੇ ਉਨ੍ਹਾਂ ਦੀ ਆਵਾਜ਼ ਸੁਣੀ ਅਤੇ ਉਹਨਾਂ ਨੂੰ ਮੁੰਬਈ ਬੁਲਾ ਲਿਆ ਸੀ। ਉਹਨਾਂ ਨੇ ਭੁਪਿੰਦਰ ਨੂੰ ਚੇਤਨ ਆਨੰਦ ਦੀ ਹਕੀਕਤ ਵਿੱਚ ਮੁਹੰਮਦ ਰਫੀ ਦੇ ਨਾਲ "ਹੋਕੇ ਮਜਬੂਰ ਮੁਝੇ ਉਸਨੇ ਬੁਲਾਇਆ ਹੋਗਾ" ਗੀਤ ਗਾਉਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜੇ ਕੇ ਨਹੀਂ ਦੇਖਿਆ ਅਤੇ ਕਈ ਹਿੱਟ ਗੀਤ ਹਿੰਦੀ ਫ਼ਿਲਮੀ ਜਗਤ ਨੂੰ ਦਿੱਤੇ।
ਉੱਘੇ ਪਲੇਬੈਕ ਗਾਇਕ ਭੁਪਿੰਦਰ ਸਿੰਘ, ਜਿਨ੍ਹਾਂ ਨੇ ਆਪਣੀ ਭਾਰੀ ਬਾਸ ਆਵਾਜ਼ ਵਿੱਚ ਬਾਲੀਵੁੱਡ ਦੇ ਕਈ ਗੀਤ ਗਾਏ ਸਨ। ਉਨ੍ਹਾਂ ਦੀ ਪਤਨੀ ਗਾਇਕਾ ਮਿਤਾਲੀ ਸਿੰਘ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।
1980 ਦੇ ਦਹਾਕੇ ਦੇ ਮੱਧ ਵਿਚ, ਭੁਪਿੰਦਰ ਨੇ ਇਕ ਬੰਗਲਾਦੇਸ਼ੀ ਗਾਇਕਾ ਮਿਤਾਲੀ ਮੁਖਰਜੀ ਨਾਲ ਵਿਆਹ ਕਰਵਾ ਲਿਆ ਮਿਤਾਲੀ ਮੁਖਰਜੀ ਉਸ ਸਮੇਂ ਦੀ ਇੱਕ ਵੱਡੀ ਗਾਇਕਾ ਸਨ। ਇਕੱਠੇ ਉਹ ਗ਼ਜ਼ਲ ਅਤੇ ਲਾਈਵ ਪ੍ਰਦਰਸ਼ਨ ਕਰਦੇ ਹਨ। ਭੁਪਿੰਦਰ ਦੇ ਕੁੱਝ ਬਹੁਤ ਮਸ਼ਹੂਰ ਗੀਤ ਇਸ ਪ੍ਰਕਾਰ ਹਨ 'ਦਿਲ ਢੂੰਡਤਾ ਹੈ', 'ਦੋ ਦਿਵਾਨੇ ਸ਼ਹਿਰ ਮੇਂ', 'ਨਾਮ ਗੁਮ ਜਾਏਗਾ', 'ਕਰੋਗੇ ਯਾਦ ਤੋ', 'ਬੀਤੀ ਨਾ ਬਿਤਾਈ ਰੈਨਾ', 'ਕਭੀ ਕਿਸੀ ਕੋ ਮੁੱਕਮਲ', ‘ਮੌਸਮ’, ‘ਕਿਸੀ ਨਜ਼ਰ ਕੋ ਤੇਰਾ ਇਤਜ਼ਾਰ ਆਜ਼ ਭੀ ਹੈ’ ਆਦਿ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਯਾਦਗਾਰੀ ਗੀਤਾਂ ਗੀਤ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸੰਗੀਤ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸ਼੍ਰੀ ਭੁਪਿੰਦਰ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ ਮਿਲਿਆ ਸੀ।