ਛੋਲੇ ਖਾ ਕੇ ਕਸੂਤੇ ਫਸੇ ਗਾਇਕ ਭੁਪਿੰਦਰ ਗਿੱਲ, ਵੀਡੀਓ ਹਰ ਕਿਸੇ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  September 20th 2021 10:43 AM |  Updated: September 20th 2021 10:43 AM

ਛੋਲੇ ਖਾ ਕੇ ਕਸੂਤੇ ਫਸੇ ਗਾਇਕ ਭੁਪਿੰਦਰ ਗਿੱਲ, ਵੀਡੀਓ ਹਰ ਕਿਸੇ ਨੂੰ ਆ ਰਿਹਾ ਪਸੰਦ

ਗਾਇਕ ਭੁਪਿੰਦਰ ਗਿੱਲ (Bhupinder Gill )  ਦਾ ਇੱਕ ਵੀਡੀਓ  (Video ) ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਭੁਪਿੰਦਰ ਗਿੱਲ ਕਿਸੇ ਪੋਲ ਦੇ ਸਹਾਰੇ ਖੜ ਕੇ ਫੋਨ ‘ਤੇ ਗੱਲਬਾਤ ਕਰ ਰਹੇ ਹਨ । ਇਸੇ ਦੌਰਾਨ ਉਨ੍ਹਾਂ ਨੂੰ ਕੋਈ ਛੋਲੇ ਖਾਣ ਦੇ ਲਈ ਦੇ ਦਿੰਦਾ ਹੈ । ਜਿਸ ਤੋਂ ਬਾਅਦ ਭੁਪਿੰਦਰ ਗਿੱਲ ਛੋਲੇ ਖਾਣ ਦੇ ਲਈ ਬੁੱਕ ਅੱਗੇ ਕਰਦੇ ਹਨ ਅਤੇ ਦੋਵਾਂ ਹੱਥਾਂ ਦੇ ਨਾਲ ਛੋਲੇ ਲੈ ਲੈਂਦੇ ਹਨ ਅਤੇ ਫੋਨ ਕੰਨ ਨੂੰ ਲਾ ਲੈਂਦੇ ਹਨ ।

Bhupinder gill, -min Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਜਿਸ ਕਾਰਨ ਪੋਲ ਵਿਚਕਾਰ ਆ ਜਾਂਦਾ ਹੈ । ਇਸੇ ਦਰਮਿਆਨ ਗਾਇਕ ਨੂੰ ਕੁਝ ਵੀ ਨਹੀਂ ਸੁੱਝਦਾ ਕਿ ਉਹ ਕੀ ਕਰੇ । ਇਹ ਫਨੀ ਵੀਡੀਓ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਪਸੰਦ ਆ ਰਿਹਾ ਹੈ ।

ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਅਨੇਕਾਂ ਹੀ ਹਿੱਟ ਗੀਤ ਗਾ ਚੁੱਕੇ ਹਨ ਅਤੇ ਪੰਜਾਬੀ ਇੰਡਸਟਰੀ ‘ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ।

Bhupinder gill

ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਗਾਇਕ ਭੁਪਿੰਦਰ ਗਿੱਲ ਦਾ ਗੀਤ ‘ਬਟੂਆ’ ਸੌਂਗ ਕਾਫੀ ਮਸ਼ਹੂਰ ਹੈ ਅਤੇ ਇਹ ਗੀਤ ਹਰ ਪਾਰਟੀ ਅਤੇ ਵਿਆਹ ‘ਚ ਡੀਜੇ ‘ਤੇ ਵੱਜਦਾ ਸੁਣਾਈ ਦੇ ਜਾਂਦਾ ਹੈ । ਇਸ ਗੀਤ ਨੂੰ ਉਨ੍ਹਾਂ ਨੇ ਮਿਸ ਨੀਲਮ ਦੇ ਨਾਲ ਗਾਇਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network