ਗਾਇਕ ਭੁਪਿੰਦਰ ਗਿੱਲ ਪੁੱਤਰ ਦੇ ਨਾਲ ਬਰਸਾਤ ਦਾ ਮਜ਼ਾ ਲੈਂਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

Reported by: PTC Punjabi Desk | Edited by: Shaminder  |  May 24th 2022 10:41 AM |  Updated: May 24th 2022 10:41 AM

ਗਾਇਕ ਭੁਪਿੰਦਰ ਗਿੱਲ ਪੁੱਤਰ ਦੇ ਨਾਲ ਬਰਸਾਤ ਦਾ ਮਜ਼ਾ ਲੈਂਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਗਾਇਕ ਭੁਪਿੰਦਰ ਗਿੱਲ (Bhupinder Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਭੁਪਿੰਦਰ ਗਿੱਲ ਆਪਣੇ ਬੇਟੇ ਦੇ ਨਾਲ ਮੀਂਹ ‘ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵੇਂ ਪਿਉ ਪੁੱਤਰ (Son)ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਰੋਪੜ ਮੀਂਹ ਪੈ ਗਿਆ, ਬਾਬਾ ਕਰੇ ਸਭ ਪਾਸੇ ਹੋਵੇ’।

bhupinder gill with babbu maan-min image From instagram

ਹੋਰ ਪੜ੍ਹੋ : ਪੰਜਾਬੀ ਰਸੋਈ ਦੀ ਸ਼ਾਨ ਸੀ ਇਹ ਚੀਜ਼, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ, ਗਾਇਕ ਭੁਪਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ

ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

bhupinder gill with babbu maan-min image From instagram

ਹੋਰ ਪੜ੍ਹੋ : ਭੁਪਿੰਦਰ ਗਿੱਲ ਆਪਣੀ ਪਤਨੀ ਨਾਲ ਕਪਾਹ ਸਾਫ਼ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਦੀ ਗੱਲ ਕਰੀਏ ਤਾਂ ਇਸ ਲਿਸਟ ‘ਚ ਸਭ ਤੋਂ ਉੱਪਰ ਨਾਮ ਆਉਂਦਾ ਹੈ । ‘ਦਾਰੂ ਦੇ ਸਰੂਰ ਵਿੱਚ ਨੋਟ ਜਾਂਦਾ ਏ ਵਾਰੀ’ ਅੱਜ ਵੀ ਡੀਜੇ ਤੇ ਵੱਜਦਾ ਸੁਣਾਈ ਦਿੰਦਾ ਹੈ ਅਤੇ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।

bhupinder gill son and daughter-min image From instagram

ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਹ ਅਕਸਰ ਆਪਣੀ ਪਤਨੀ ਦੇ ਨਾਲ ਵੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਪ੍ਰਸਿੱਧ ਗਾਇਕ ਹੋਣ ਦੇ ਬਾਵਜੂਦ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਹਨ ਅਤੇ ਅਕਸਰ ਖੇਤੀਬਾੜੀ ਦੇ ਕੰਮ ਵੀ ਕਰਦੇ ਨਜ਼ਰ ਆ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਭੁਪਿੰਦਰ ਗਿੱਲ ਦੀ ਵੱਡੀ ਫੈਨ ਫਾਲਵਿੰਗ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network