ਸੱਚੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰਦਾ ਗਾਇਕ ਬਲਰਾਜ ਦਾ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਦੀ ਕਮਿਸਟਰੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਗਾਇਕ ਬਲਰਾਜ ਜੋ ਕੇ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਉਹ ‘Always For You’ ਟਾਈਟਲ ਹੇਠ ਨਵਾਂ ਰੋਮਾਂਟਿਕ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਪਿਆਰ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕੀਤਾ ਹੈ।
image credit:youtube
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਨਵੇਂ ਗੀਤ ‘ਤੇਰੇ ਲਾਰੇ’ ਦਾ ਹੋਇਆ ਐਲਾਨ, ਜਾਣੋ ਉਹ ਖ਼ਾਸ ਗੱਲਾਂ ਜੋ ਇਸ ਗੀਤ ਨੂੰ ਬਣਾ ਰਹੀਆਂ ਨੇ ਖ਼ਾਸ
Image Source: Instagram
ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਜਗਜੀਤ ਸੰਧੂ ਤੇ ਪ੍ਰਭ ਗਰੇਵਾਲ। ਜਿਨ੍ਹਾਂ ਦੀ ਪਿਆਰੀ ਜਿਹੀ ਕਮਿਸਟਰੀ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਇਸ ਗੀਤ ਦੇ ਬੋਲ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।
image credit:youtube
ਜੇ ਗੱਲ ਕਰੀਏ ਬਲਰਾਜ ਦੇ ਵਰਕ ਫਰੰਟ ਦੀ ਤਾਂ ਉਹ ਦਰਜਾ ਖ਼ੁਦਾ, ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ, ਸ਼ਮਲਾ , ‘ਮਹਾਰਾਣੀ ਮੇਰੇ ਗੀਤਾਂ ਦੀ’ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।