ਕਿਸਾਨ ਮੋਰਚੇ ਵਿੱਚ ਪਹੁੰਚ ਕੇ ਗਾਇਕ ਬੱਬੂ ਮਾਨ ਨੇ ਦਿੱਤਾ ਖ਼ਾਸ ਸੁਨੇਹਾ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਸੰਯੁਕਤ ਕਿਸਾਨ ਮੋਰਚੇ ਵਿੱਚ ਬੀਤੇ ਦਿਨ ਗਾਇਕ ਬੱਬੂ ਮਾਨ, ਜੱਸ ਬਾਜਵਾ, ਅਦਾਕਾਰ ਗੁੱਲ ਪਨਾਗ, ਸਿੱਪੀ ਗਿੱਲ ਤੇ ਹੋਰ ਕਈ ਕਲਾਕਾਰਾਂ ਨੇ ਹਾਜਰੀ ਲਗਵਾਈ । ਇਸ ਦੌਰਾਨ ਇਹਨਾਂ ਕਲਾਕਾਰਾਂ ਨੇ ਕਿਸਾਨ ਆਗੂਆਂ ਨਾਲ ਮਿਲਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਹੋਰ ਪੜ੍ਹੋ :
ਬੱਬੂ ਮਾਨ ਨੇ ਕਿਹਾ ਕਿ 'ਸਾਰੇ ਖਿਡਾਰੀ, ਕਿਸਾਨ ਤੇ ਗਾਇਕ ਬਾਰਡਰ 'ਤੇ ਆਉਂਦੇ ਹਨ। ਜ਼ਰੂਰੀ ਨਹੀਂ ਕਿ ਮੰਚ ਤੋਂ ਸਪੀਚ ਦੇਣ। ਸਭ ਤੋਂ ਪਹਿਲਾਂ ਉਹ ਕਿਸਾਨ ਹਨ ।
ਅਸੀਂ ਸਾਰੇ ਮਿਲ ਕੇ ਇੱਥੇ ਆਉਂਦੇ ਹਾਂ ਤੇ ਰਾਤ ਨੂੰ ਵੀ ਇੱਥੇ ਹੀ ਹੁੰਦੇ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਂ ਕਿਸੇ ਕੰਟਰੋਵਰਸੀ 'ਚ ਆਵੇ । ਸੋਚ ਕੇ ਆਇਆ ਸੀ ਅੱਜ ਸਟੇਜ 'ਤੇ ਨਹੀਂ ਜਾਵਾਂਗਾ।
View this post on Instagram
ਕਿਸਾਨਾਂ ਵਿੱਚ ਬੈਠਾ ਰਹਾਂਗਾ ਪਰ ਮੈਨੂੰ ਸਟੇਜ 'ਤੇ ਬੋਲਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਮੈਂ ਲਗਾਤਾਰ ਬਾਰਡਰ 'ਤੇ ਆਉਂਦਾ ਰਹਾਂਗਾ। ਬੱਬੂ ਮਾਨ ਨੇ ਕਿਹਾ 'ਇਹ ਅੰਦੋਲਨ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ ਹੈ।' ਉਨ੍ਹਾਂ ਕਿਹਾ ਕਿ ਅਜੇ ਝੋਨੇ ਦੀ ਬਿਜਾਈ ਚੱਲ ਰਹੀ ਹੈ। ਬਾਅਦ 'ਚ ਸਾਰੇ ਇੱਥੇ ਹੀ ਹੋਣਗੇ। ਉਹਨਾਂ ਨੇ ਹੋਰ ਕਲਾਕਾਰਾਂ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੋਰਚੇ ਵਿੱਚ ਪਹੁੰਚ ਕੇ ਇਸ ਅੰਦੋਲਨ ਨੂੰ ਕਾਮਯਾਬ ਬਨਾਉੇਣ ।
View this post on Instagram
View this post on Instagram