ਧਰਨੇ ਤੇ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਸਿੰਘੂ ਬਾਡਰ ’ਤੇ ਪਹੁੰਚੇ ਗਾਇਕ ਬੱਬੂ ਮਾਨ
ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਬੈਠਿਆਂ ਤਕਰੀਬਨ ਇੱਕ ਮਹੀਨਾ ਹੋ ਚੱਲਿਆ ਹੈ । ਇਸ ਅੰਦੋਲਨ ਵਿੱਚ ਹਰ ਕਲਾਕਾਰ ਹਾਜ਼ਰੀ ਲਗਵਾ ਰਿਹਾ ਹੈ ।ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਗਾਇਕ ਬੱਬੂ ਮਾਨ ਨੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਝੰਡੇ ਉਤਾਰ ਕੇ ਆਪਣੇ ਘਰਾਂ 'ਚ ਕਿਸਾਨੀ ਅਤੇ ਮਜ਼ਦੂਰਾਂ 'ਤੇ ਝੰਡੇ ਲਹਿਰਾਉਣ ।
ਹੋਰ ਪੜ੍ਹੋ :
ਆਪਣੇ ਭਾਸ਼ਣ ਵਿੱਚ ਬੱਬੂ ਮਾਨ ਨੇ ਨੈਸ਼ਨਲ ਮੀਡੀਆਂ ਨੂੰ ਵੀ ਲਾਹਨਤਾਂ ਪਾਈਆਂ। ਉਹਨਾਂ ਨੇ ਕਿਹਾ "ਕਿਸਾਨ ਮਜਦੂਰ ਦੀ ਇੱਕੋਂ ਆਵਾਜ ਸਾਨੂੰ ਚਾਹੀਦਾ ਲੋਕ ਰਾਜ"। ਇਸ ਤੋ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਲੰਮੇ ਹੱਥੀਂ ਲੈਂਟੇ ਹੋਏ ਕਿਹਾ ਅਸੀਂ ਸੁਣ ਲਈ ਤੇਰੇ ਮਨ ਦੀ ਗੱਲ ਤੂੰ ਵੀ ਸੁਣ ਲੈ ਸਾਡੀ ਗੱਲ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਬਾਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਨਕਿਰਤ ਔਲਖ , ਅੰਮ੍ਰਿਤ ਮਾਨ, ਮਿਸ ਪੂਜਾ ਆਦਿ ਮਗਰੋਂ ਹੁਣ ਸੁਨੰਦਾ ਸ਼ਰਮਾ ਤੇ ਖਾਨ ਭੈਣੀ ਵੀ ਇਸ ਧਰਨੇ 'ਚ ਸ਼ਾਮਲ ਹੋਣ ਪਹੁੰਚੇ।
View this post on Instagram
View this post on Instagram