ਅਨਮੋਲ ਕਵਾਤਰਾ ਨੂੰ ਇਸ ਬੱਚੀ ਨੇ ਆਖੀ ਅਜਿਹੀ ਗੱਲ, ਹੱਸ-ਹੱਸ ਹੋਏ ਦੂਹਰੇ ਅਨਮੋਲ
ਗਾਇਕ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਅਨਮੋਲ ਕਵਾਤਰਾ ਕਿਸੇ ਸਕੂਲ 'ਚ ਪਹੁੰਚੇ ਹੋਏ ਨੇ ਅਤੇ ਬੱਚੀਆਂ ਨਾਲ ਮੁਲਾਕਾਤ ਕਰ ਰਹੇ ਨੇ । ਪਰ ਇੱਕ ਬੱਚੀ ਜਦੋਂ ਉਨ੍ਹਾਂ ਨੂੰ ਮਿਲੀ ਤਾਂ ਅਨਮੋਲ ਕਵਾਤਰਾ ਨੂੰ ਮਿਲ ਕੇ ਉਸ ਦੀਆਂ ਅੱਖਾਂ 'ਚ ਅੱਥਰੂ ਵਹਿ ਤੁਰੇ ।
ਹੋਰ ਵੇਖੋ:ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ,ਇਹੀ ਸੁਨੇਹਾ ਦੇ ਰਹੇ ਨੇ ਅਨਮੋਲ ਕਵਾਤਰਾ,ਵੇਖੋ ਵੀਡੀਓ
https://www.instagram.com/p/BxJq6XgBi9V/
ਬੱਚੀ ਨੂੰ ਜਦੋਂ ਅਨਮੋਲ ਕਵਾਤਰਾ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਪਹਿਲੀ ਵਾਰ ਮਿਲੀ ਹੈ ਜਿਸ ਕਾਰਨ ਉਸ ਨੂੰ ਮਿਲਣ ਦੀ ਖੁਸ਼ੀ 'ਚ ਉਸ ਦੇ ਅੱਥਰੂ ਨਿਕਲ ਆਏ ।
https://www.instagram.com/p/BxFJKTkh7xE/
ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਜਿਸ ਨੂੰ ਅਨਮੋਲ ਕਵਾਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਦੱਸ ਦਈਏ ਕਿ ਅਨਮੋਲ ਕਵਾਤਰਾ ਗਾਉਣ ਦੇ ਨਾਲ-ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੇ ਨੇ ਅਤੇ ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ । ਅਨਮੋਲ ਕਵਾਤਰਾ ਨੇ ਜਦੋਂ ਬੱਚੀ ਨੂੰ ਖਾਣ ਲਈ ਬਿਸਕੁਟ ਦਿੱਤਾ ਤਾਂ ਬੱਚੀ ਨੇ ਕਿਹਾ ਕਿ ਉਹ ਡਾਈਟ 'ਤੇ ਹੈ । ਜਿਸ ਤੋਂ ਬਾਅਦ ਨਾਂ ਸਿਰਫ਼ ਅਨਮੋਲ ਕਵਾਤਰਾ ਹੱਸ-ਹੱਸ ਕੇ ਦੂਹਰੇ ਹੋ ਗਏ ਬਲਕਿ ਉੱਥੇ ਮੌਜੂਦ ਹਰ ਸ਼ਖਸ ਹੱਸਣ ਲਈ ਮਜਬੂਰ ਹੋ ਗਿਆ ।