ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨੂੰ ਅਮਰੀਕਾ ਵਿੱਚ ਮਿਲਿਆ ਵੱਡਾ ਸਨਮਾਨ
ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ (Amrit Maan ) ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਉਹ (Amrit Maan ) ਆਪਣੀ ਗਾਇਕੀ ਤੇ ਲੇਖਣੀ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਹੈ । ਪਰ ਉਸ ਦੀਆਂ ਇਹਨਾਂ ਉਪਲਬਧੀਆਂ ਵਿੱਚ ਇੱਕ ਹੋਰ ਉਪਲਬਧੀ ਜੁੜ ਗਈ ਹੈ । ਉਸ (Amrit Maan ) ਨੂੰ ਅਮਰੀਕਾ ਵਰਗੇ ਮੁਲਕ ਵਿੱਚ ਵੱਡਾ ਸਨਮਾਨ ਮਿਲਿਆ ਹੈ । ਜਿਸ ਦੀ ਜਾਣਕਾਰੀ ਅੰਮ੍ਰਿਤ ਮਾਨ (Amrit Maan ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ।
Image From Instagram
ਹੋਰ ਪੜ੍ਹੋ :
ਜਨਮਦਿਨ ‘ਤੇ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਐਕਟਰ ਅਕਸ਼ੇ ਕੁਮਾਰ, ਬੀਤੇ ਦਿਨੀਂ ਹੀ ਮਾਂ ਦਾ ਹੋਇਆ ਹੈ ਦਿਹਾਂਤ
ਉਸ ਨੇ ਆਪਣੀ ਸਟੋਰੀ ਵਿੱਚ ਕੁਝ ਤਸਵੀਰ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਵਿੱਚ ਉਹ ਯੂ.ਐਸ. ਪ੍ਰਤੀਨਿਧੀ ਸਭਾ ਵੱਲੋਂ ਦਿੱਤੇ ਗਏ ‘Certificate of Congressional Recognition’ ਦੇ ਨਾਲ ਨਜ਼ਰ ਆ ਰਿਹਾ ਹੈ । ਸਰਟੀਫ਼ਿਕੇਟ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤ ਮਾਨ ਨੂੰ ਇਹ ਸਨਮਾਨ ਕਲਾ ਅਤੇ ਸੱਭਿਆਚਾਰ ਵਿੱਚ ਪਾਏ ਗਏ ਯੋਗਦਾਨ ਅਤੇ ਵਿਦੇਸ਼ ਵਿੱਚ ਪੰਜਾਬੀ ਭਾਈਚਾਰੇ (Punjabi community) ਲਈ ਉਸ ਦੇ ਕੀਤੇ ਕੰਮਾਂ ਲਈ ਦਿੱਤਾ ਗਿਆ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤ ਮਾਨ (Amrit Maan ) ਨੇ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ । ਉਸ (Amrit Maan ) ਨੇ ‘ਦੇਸੀ ਦਾ ਡਰੰਮ’ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ । ਅੱਜ ਉਹ ( Amrit Maan ) ਪੰਜਾਬੀ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ ।