ਨਿੰਜਾ ਨੇ ਸਾਂਝੀ ਕੀਤੀ 2009 ਦੀ ਯਾਦ, ਪਹਿਚਾਨਣਾ ਵੀ ਹੋਵੇਗਾ ਮੁਸ਼ਕਿਲ

Reported by: PTC Punjabi Desk | Edited by: Aaseen Khan  |  July 10th 2019 10:33 AM |  Updated: July 10th 2019 10:33 AM

ਨਿੰਜਾ ਨੇ ਸਾਂਝੀ ਕੀਤੀ 2009 ਦੀ ਯਾਦ, ਪਹਿਚਾਨਣਾ ਵੀ ਹੋਵੇਗਾ ਮੁਸ਼ਕਿਲ

ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਦੇ ਗਾਣਿਆਂ ਅਤੇ ਫ਼ਿਲਮਾਂ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਦੀਵਾਨੇ ਹਨ। ਉਹਨਾਂ ਦੀ ਮਿਹਨਤ ਨੇ ਹੀ ਅੱਜ ਨਿੰਜਾ ਨੂੰ ਹਰ ਕਿਸੇ ਦੇ ਦਿਲ 'ਚ ਅਹਿਮ ਸਥਾਨ ਦਿਵਾਇਆ ਹੈ। ਉਹਨਾਂ ਦੀ ਮਿਹਨਤ ਨੂੰ ਬਿਆਨ ਕਰਦੀ ਇਹ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਨਿੰਜਾ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੈ। ਨਿੰਜਾ ਵੱਲੋਂ ਇਹ ਤਸਵੀਰ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਹੈ ਕਿ ਇਹ ਤਸਵੀਰ 2009 ਦੀ ਹੈ ਜਦੋਂ ਉਹ ਇੱਕ ਨੈਸ਼ਨਲ ਟੀਵੀ ਸ਼ੋਅ 'ਚ ਮਲਵਈ ਗਿੱਧੇ ਦੀ ਟੀਮ ਨਾਲ ਹਿੱਸਾ ਲੈਣ ਲਈ ਗਏ ਸਨ।

 

View this post on Instagram

 

India Got Talant auditions (Delhi) 2009?Malwai Giddha Misss u guys #Main #Raman #GanjaBai? #Palibai #Asif

A post shared by NINJA™ (@its_ninja) on

ਅਮਿਤ ਭੱਲਾ ਤੋਂ ਨਿੰਜਾ ਤੱਕ ਪਹੁੰਚਣ ਪਿੱਛੇ ਉਹਨਾਂ ਆਪਣੇ ਆਪ ਨੂੰ ਵੀ ਬਦਲ ਲਿਆ ਹੈ। ਨਿੰਜਾ ਦੇ ਸ਼ਾਨਦਾਰ ਸਫ਼ਰ ਦੀ ਗੱਲ ਕਰੀਏ ਤਾਂ ਛੱਲਾ, ਉਹ ਕਿਉਂ ਨੀ ਜਾਣ ਸਕੇ, ਜੱਟਾਂ ਦਾ ਪੁੱਤ ਮਾੜਾ ਹੋ ਗਿਆ, ਐਵਰ ਗ੍ਰੀਨ, ਗੱਲ ਜੱਟਾਂ ਵਾਲੀ, ਠੋਕਦਾ ਰਿਹਾ ਵਰਗੇ ਕਈ ਹਿੱਟ ਗਾਣੇ ਦੇ ਚੁੱਕੇ ਹਨ।

ਹੋਰ ਵੇਖੋ : ਡਰਾਈਵਰੀ ਕਿਵੇਂ ਕਰਦੀ ਹੈ ਕੈਨੇਡਾ 'ਚ ਰਹਿੰਦੇ ਪੰਜਾਬੀਆਂ ਦੇ ਖ਼ਰਚੇ ਪੂਰੇ, ਸੁਣੋ ਗੁਰਨਾਮ ਭੁੱਲਰ 'ਤੇ ਸ਼ਿੱਪਰਾ ਗੋਇਲ ਤੋਂ

2017 ‘ਚ ਨਿੰਜਾ ਨੇ ਫ਼ਿਲਮ ਚੰਨਾ ਮੇਰਿਆ ਨਾਲ ਫ਼ਿਲਮੀ ਦੁਨੀਆਂ ‘ਚ ਵੀ ਕਦਮ ਰੱਖਿਆ ਅਤੇ ਉਸ ‘ਚ ਵੀ ਕਾਮਯਾਬੀ ਹਾਸਿਲ ਕੀਤੀ ਹੈ।ਆਉਣ ਵਾਲੇ ਸਮੇਂ 'ਚ ਨਿੰਜਾ ਜ਼ਿੰਦਾਬਾਦ ਜ਼ਿੰਦਗੀ, ਦੂਰਬੀਨ,ਵਰਗੀਆਂ ਫ਼ਿਲਮਾਂ ਅਤੇ ਰੁਬੀਨਾ ਬਾਜਵਾ ਨਾਲ ਫ਼ਿਲਮ ਗੁੱਡ ਲੱਕ ਜੱਟਾ 'ਚ ਵੀ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network