ਗਾਇਕ ਐਮੀ ਵਿਰਕ ਨੇ ਵੀ 'ਚੌਸਰ-ਦ ਪਾਵਰ ਗੇਮਜ਼' ਦੀ ਟੀਮ ਨੂੰ ਦਿੱਤੀ ਵਧਾਈ, ਦਰਸ਼ਕਾਂ ਦੇ ਨਾਲ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ ਸਿਆਸੀ ਡਰਾਮੇ 'ਤੇ ਅਧਾਰਿਤ ਨਵੀਂ ਵੈੱਬ ਸੀਰੀਜ਼ ‘ਚੌਸਰ’
ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ-ਦ ਪਾਵਰ ਗੇਮਜ਼ ( Chausar - The Power Games) ਰਿਲੀਜ਼ ਤੋਂ ਬਾਅਦ ਖੂਬ ਸੁਰਖੀਆਂ ਚ ਬਣੀ ਹੋਈ ਹੈ। ਦਰਸ਼ਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਵੱਲੋਂ ਸਿਆਸੀ ਡਰਾਮੇ 'ਤੇ ਅਧਾਰਿਤ ਇਸ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਗਾਇਕ ਐਮੀ ਵਿਰਕ ਨੇ ਵੀ ਵੀਡੀਓ ਸੁਨੇਹੇ ਰਾਹੀਂ ਵੈੱਬ ਸੀਰੀਜ਼ ਚੌਸਰ ਦੀ ਤਾਰੀਫ ਕੀਤੀ ਹੈ।
ਪੰਜਾਬੀ ਗਾਇਕ ਐਮੀ ਵਿਰਕ ਨੇ ਕਿਹਾ ਕਿ ਬਹੁਤ ਹੀ ਕਮਾਲ ਦੀ ਵੈੱਬ ਸੀਰੀਜ਼ ਚੌਸਰ ਜੋ ਕਿ ਪੀਟੀਸੀ ਪਲੇਅ ਉੱਤੇ ਰਿਲੀਜ਼ ਹੋ ਗਈ ਹੈ। ਉਨ੍ਹਾਂ ਨੇ ਸਭ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜ਼ਰੂਰ ਇਹ ਸ਼ਾਨਦਾਰ ਵੈੱਬ ਸੀਰੀਜ਼ ਦੇਖੋ। ਸਭ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਵੇਗੀ।
ਹੋਰ ਪੜ੍ਹੋ : ਰਵੀ ਦੁਬੇ ਨੂੰ ਛੱਡ ਕਿਸ ਦੇ ਪਿਆਰ ‘ਚ ਪਈ ਸਰਗੁਣ ਮਹਿਤਾ, ਨਿਮਰਤ ਖਹਿਰਾ ਨੇ ਵੀ ਕਮੈਂਟ ਕਰਕੇ ਪੁੱਛਿਆ ਭੈਣ ਕੀ ਹੋਇਆ?
ਇਹ ਵੈੱਬ ਸੀਰੀਜ਼ ਪੀਟੀਸੀ ਪਲੇਅ ਐਪ ਉੱਤੇ ਸਟ੍ਰੀਮ ਹੋ ਚੁੱਕੀ ਹੈ। ਦਰਸ਼ਕ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰਕੇ ਇਸ ਨਵੀਂ ਵੈੱਬ ਸੀਰੀਜ਼ ਦਾ ਅਨੰਦ ਲੈ ਸਕਦੇ ਨੇ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਨੂੰ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ ਅਤੇ ਪ੍ਰੋਡਿਊਸ ਕੀਤਾ ਹੈ ਰਾਬਿੰਦਰ ਨਾਰਾਇਣ ਨੇ । ਚੌਸਰ ਵੈੱਬ ਸੀਰੀਜ਼ ਦੇ 10 ਐਪੀਸੋਡ ਨੇ, ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਾਜਨੀਤੀ ਦੇ ਪਰਦੇ ਦੇ ਪਿੱਛੇ ਦੇ ਰੰਗਾਂ ਨੂੰ ਏਨੇਂ ਸ਼ਾਨਦਾਰ ਅੰਦਾਜ਼ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਨੇ। ਤੁਹਾਨੂੰ ਇਹ ਵੈੱਬ ਸੀਰੀਜ਼ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ 'ਚ ਦੇ ਸਕਦੇ ਹੋ।
View this post on Instagram