ਆਪਣੇ ਭਤੀਜੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਾਇਕ ਅਖਿਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਚਾਚੇ-ਭਤੀਜੇ ਦਾ ਇਹ ਵੀਡੀਓ

Reported by: PTC Punjabi Desk | Edited by: Lajwinder kaur  |  May 21st 2021 06:31 PM |  Updated: May 21st 2021 06:36 PM

ਆਪਣੇ ਭਤੀਜੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਾਇਕ ਅਖਿਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਚਾਚੇ-ਭਤੀਜੇ ਦਾ ਇਹ ਵੀਡੀਓ

ਆਪਣੇ ਰੋਮਾਂਟਿਕ ਗੀਤਾਂ ਦੇ ਨਾਲ ਹਰ ਕਿਸੇ ਨੂੰ ਪਿਆਰ ਰੰਗਾਂ ਦੇ ਨਾਲ ਰੰਗਨ ਵਾਲੇ ਗਾਇਕ ਅਖਿਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣਾ ਇੱਕ ਨਵਾਂ ਅਣਦੇਖਿਆ ਵੀਡੀਓ ਸਾਂਝਾ ਕੀਤਾ ਹੈ।

punjabi singer akhil image Image Source: instagram

 

ਹੋਰ ਪੜ੍ਹੋ :  ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਜ਼ਬਰਦਸਤ ਐਕਸ਼ਨ ਦੇ ਨਾਲ ਭਰੀ ‘Spider-Man 3’ ਦੇਖੋ ਪੰਜਾਬੀ ਭਾਸ਼ਾ ‘ਚ ਸਿਰਫ ਪੀਟੀਸੀ ਪੰਜਾਬੀ ਚੈਨਲ ‘ਤੇ

inside image of singer akhil with nephew Image Source: instagram

ਇਸ ਵੀਡੀਓ 'ਚ ਉਹ ਆਪਣੇ ਭਤੀਜੇ ਨੂੰ ਆਪਣੇ ਮੋਢਿਆਂ ਉੱਤੇ ਬੈਠਾਇਆ ਹੋਇਆ ਹੈ ਤੇ ਨੱਚਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ ਬਿਊਟੀਫੁੱਲ ਦੇ ਨਾਲ ਪੋਸਟ ਕੀਤਾ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- ‘Bugdi ? #nephewlove #beautiful #song #trending #reels’ । ਪ੍ਰਸ਼ੰਸਕਾਂ ਨੂੰ ਚਾਚੇ-ਭਤੀਜੇ ਦਾ ਪਿਆਰਾ ਜਿਹਾ ਵੀਡੀਓ ਖੂਬ ਪਸੰਦ ਆ ਰਿਹਾ ਹੈ।

singer akhil new song perfect Image Source: instagram

ਜੇ ਗੱਲ ਕਰੀਏ ਅਖਿਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਹਾਲ ਹੀ ‘ਚ ਉਹ Perfect ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਖਿਲ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੇ ਨਾਲ ਪਾਲੀਵੁੱਡ ‘ਚ ਕਦਮ ਰੱਖਣਾ ਸੀ। ਪਰ ਕੋਰੋਨਾ ਦੀ ਮਾਰ ਵੀ ਇਸ ਫ਼ਿਲਮ ਨੂੰ ਝੱਲਣੀ ਪਈ ਹੈ।

 

View this post on Instagram

 

A post shared by AKHIL (@a.k.h.i.l_01)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network