ਗਾਇਕ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਤਸਵੀਰਾਂ ਵਾਇਰਲ

Reported by: PTC Punjabi Desk | Edited by: Rupinder Kaler  |  December 01st 2020 12:18 PM |  Updated: December 01st 2020 12:18 PM

ਗਾਇਕ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਤਸਵੀਰਾਂ ਵਾਇਰਲ

ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਬੇਟੇ ਤੇ ਗਾਇਕ ਆਦਿਤਿਆ ਨਾਰਾਇਣ ਦਾ ਉਹਨਾਂ ਦੀ ਲੌਂਗ ਟਾਈਮ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਹੋਣ ਜਾ ਰਿਹਾ ਹੈ ਬੀਤੇ ਦਿਨ ਇਸ ਜੋੜੀ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤੇ ਆਦਿਤਿਆ ਟਰਡੀਸ਼ਨਲ ਆਊਟਫਿਟ 'ਚ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

Aditya Narayan

ਹੋਰ ਪੜ੍ਹੋ :

Aditya Narayan

ਇਸ ਦੇ ਨਾਲ ਹੀ ਇੱਕ ਤਸਵੀਰ 'ਚ ਸ਼ਵੇਤਾ ਆਦਿਤਿਆ ਨਾਰਾਇਣ ਦੇ ਪੇਰੈਂਟਸ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਦਿਤਿਆ ਨੇ ਆਪਣੀ ਪੋਸਟ ਵਿੱਚ ਲਿਖਿਆ, "ਅਸੀਂ ਜਲਦ ਵਿਆਹ ਕਰਾਉਣ ਜਾ ਰਹੇ ਹਾਂ। ਮੈਂ ਬਹੁਤ ਲੱਕੀ ਹਾਂ ਕਿ ਸ਼ਵੇਤਾ ਨਾਲ ਵਿਆਹ ਕਰਵਾ ਰਿਹਾ ਹਾਂ। ਮੈਨੂੰ ਮੇਰੀ ਸੋਲਮੇਟ, 11 ਸਾਲ ਪਹਿਲਾਂ ਮਿਲੀ ਸੀ ਤੇ ਹੁਣ ਅਖੀਰ ਵਿੱਚ ਅਸੀਂ ਦਸੰਬਰ ਵਿੱਚ ਵਿਆਹ ਕਰਵਾ ਰਹੇ ਹਾਂ।

Aditya Narayan

ਆਦਿਤਿਆ ਤੇ ਸ਼ਵੇਤਾ ਨੇ ਸਾਲ 2010 ਵਿੱਚ ਆਈ ਫਿਲਮ 'ਸ਼ਾਪਿਤ' ਵਿੱਚ ਇਕੱਠੇ ਕੰਮ ਕੀਤਾ ਸੀ ਤੇ ਇੱਥੋਂ ਹੀ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ। ਆਦਿਤਿਆ ਦੇ ਪਿਤਾ ਉਦਿਤ ਨਰਾਇਣ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਐਕਸਾਈਟੇਡ ਹਨ। ਇਸ ਵਿਆਹ ਬਾਰੇ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਖੁਲਾਸਾ ਕੀਤਾ। ਉਦਿਤ ਨਾਰਾਇਣ ਆਪਣੇ ਇਕਲੌਤੇ ਬੇਟੇ ਦਾ ਵਿਆਹ ਬੜੇ ਧੂਮ ਧਾਮ ਨਾਲ ਕਰਨਾ ਚਾਹੁੰਦੇ ਹਨ, ਪਰ ਕੋਰੋਨਾ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੋ ਪਾ ਰਿਹਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network