ਜਾਣੋਂ ਗਾਇਕ ਰਾਜ ਬਰਾੜ ਦੀ ਜ਼ਿੰਦਗੀ ਦੇ ਕੁਝ ਰਾਜ਼ 

Reported by: PTC Punjabi Desk | Edited by: Rupinder Kaler  |  January 03rd 2019 01:26 PM |  Updated: May 06th 2019 05:53 PM

ਜਾਣੋਂ ਗਾਇਕ ਰਾਜ ਬਰਾੜ ਦੀ ਜ਼ਿੰਦਗੀ ਦੇ ਕੁਝ ਰਾਜ਼ 

ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜਰ ਅਤੇ ਐਕਟਰ ਇਹ ਸਾਰੇ ਗੁਣ ਰਾਜ ਬਰਾੜ ਵਿੱਚ ਸਨ । ਇਹਨਾਂ ਗੁਣਾਂ ਕਰਕੇ ਹੀ ਰਾਜ ਬਰਾੜ ਹਰ ਇੱਕ ਦੇ ਦਿਲ ਤੇ ਆਪਣੇ ਨਾਮ ਵਾਂਗ ਰਾਜ ਕਰਦਾ ਸੀ । ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ । ਰਾਜ ਬਰਾੜ ਦਾ ਜਨਮ ੧੯੬੯ ਨੂੰ ਮਾਤਾ ਧਿਆਨ ਕੌਰ ਤੇ ਪਿਤਾ ਪਿਛੋਰਾ ਸਿੰਘ ਦੇ ਘਰ ਜ਼ਿਲ੍ਹਾ ਮੋਗਾ ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਰਾਜ ਬਰਾੜ ਹੀ ਕਹਿੰਦੇ ਹਨ । ਰਾਜ ਬਰਾੜ ਦੇ ਪਰਿਵਾਰ ਵਿੱਚ ਉਹਨਾਂ ਦਾ ਛੋਟਾ ਭਰਾ, ਛੋਟੀ ਭੈਣ, ਪਤਨੀ ਤੇ ਬੇਟਾ ਬੇਟੀ ਹਨ । ਰਾਜ ਬਰਾੜ ਨੇ ਆਪਣੇ ਸਕੂਲ ਅਤੇ ਕਾਲਜ ਦੀ ਪੜਾਈ ਮੋਗਾ ਵਿੱਚੋਂ ਹੀ ਕੀਤੀ ਹੈ ।

raj brar family pictures raj brar family pictures

ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ । ਰਾਜ ਬਰਾੜ ਦੇ ਲਿਖੇ ਹੋਏ ਗਾਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ ਜਿਵੇਂ ਉਹਨਾਂ ਦਾ ਗਾਣਾ ਤੇਰੀ ਭਿੱਜ ਗਈ ਕੁੜਤੀ ਲਾਲ ਕੁੜੇ ਹਰਭਜਨ ਮਾਨ ਨੇ ਗਾਇਆ ਹੈ। ਉਹਨਾਂ ਦੇ ਕੁਝ ਗਾਣੇ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਇੰਦਰਜੀਤ ਨਿੱਕੂ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਗਿੱਲ ਹਰਦੀਪ, ਸਤਵਿੰਦਰ ਬਿੱਟੀ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਗਾਇਕਾਂ ਨੇ ਉਹਨਾਂ ਦੇ ਲਿਖੇ ਗੀਤ ਗਾਏ ਸਨ ।

https://www.youtube.com/watch?v=8BPui1kkAxI&list=PL453BA1715A3E7A6F

ਇੱਥੇ ਹੀ ਬਸ ਨਹੀਂ ਰਾਜ ਬਰਾੜ  ਕਈ ਨਵੇਂ ਕਲਾਕਾਰਾਂ ਨੂੰ ਵੀ ਮਾਰਕਿੱਟ ਵਿੱਚ ਲੈ ਕੇ ਆਏ ਸਨ ਜਿਨ੍ਹਾਂ ਵਿੱਚ ਸੁਰਜੀਤ ਭੁੱਲਰ, ਬਲਕਾਰ ਅਣਖੀਲਾ ਸਮੇਤ ਹੋਰ ਕਈ ਕਲਾਕਾਰ ਹਨ । ਰਾਜ ਬਰਾੜ ਦੇ ਮਿਊਜ਼ਿਕ ਕਰੀਅਰ ਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਡੇ ਵੇਰੀਂ ਰੰਗ ਮੁੱਕਿਆ ਗਾਣੇ ਦੇ ਨਾਲ ਮਿਊਜ਼ਿਕ ਇੰਡਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਐਲਬਮ ਦਾ ਨਾਂ ਸੀ ਬੰਤੋ ।

https://www.youtube.com/watch?v=NHJ-y__8Kz4

ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਅੱਖੀਆਂ, ਪਾਕ ਪਵਿੱਤਰ, ਦਰਦਾਂ ਦੇ ਦਰਿਆ, ਨਾਗ ਦੀ ਬੱਚੀ, ਲੈ ਲਾ ਤੂੰ ਸਰਪੰਚੀ ਤੋਂ ਇਲਾਵਾ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਉਹਨਾਂ ਦੀ ਹਿੱਟ ਐਲਬਮ ਸਾਡੀ ਵੇਰੀਂ ਰੰਗ ਮੁੱਕਿਆ, ਦੇਸੀ ਪੌਪ, ਮੇਰੇ ਗੀਤਾਂ ਦੀ ਰਾਣੀ ਸਮੇਤ ਹੋਰ ਕਈ ਐਲਬਮ ਹਨ । ਰਾਜ ਬਰਾੜ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਉਹਨਾਂ ਦੀ ਪਹਿਲੀ ਫਿਲਮ ਸੀ ਜਵਾਨੀ ਜ਼ਿੰਦਾਬਾਦ ਜਿਹੜੀ ਕਿ ਲੋਕਾਂ ਨੂੰ ਖੁਬ ਪਸੰਦ ਆਈ ਸੀ ।

https://www.youtube.com/watch?v=TDdN-5ThvDo

ਰਾਜ ਬਰਾੜ ਨੂੰ ਕਈ ਅਵਾਰਡ ਵੀ ਮਿਲੇ ਹਨ । ਰਾਜ ਬਰਾੜ ਦੇ ਮੌਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲੀਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਸੀ । ਪਰ ਰਾਜ ਬਰਾੜ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਕਿਉਂਕਿ ਉਸ ਦੇ ਗੀਤ ਅਮਰ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network