Simiran Kaur Dhadli ਦਾ ਪੁਰਾਣਾ ਇੰਸਟਾਗ੍ਰਾਮ ਆਊਂਟ ਇੱਕ ਵਾਰ ਫਿਰ ਹੋਇਆ ਸ਼ੁਰੂ, 'ਲਾਹੂ ਦੀ ਆਵਾਜ਼' ਗਾਣੇ ਕਰਕੇ ਅਕਾਊਂਟ ਨੂੰ ਕਰ ਦਿੱਤਾ ਸੀ ਬੰਦ

Reported by: PTC Punjabi Desk | Edited by: Rupinder Kaler  |  October 20th 2021 01:58 PM |  Updated: October 20th 2021 02:03 PM

Simiran Kaur Dhadli ਦਾ ਪੁਰਾਣਾ ਇੰਸਟਾਗ੍ਰਾਮ ਆਊਂਟ ਇੱਕ ਵਾਰ ਫਿਰ ਹੋਇਆ ਸ਼ੁਰੂ, 'ਲਾਹੂ ਦੀ ਆਵਾਜ਼' ਗਾਣੇ ਕਰਕੇ ਅਕਾਊਂਟ ਨੂੰ ਕਰ ਦਿੱਤਾ ਸੀ ਬੰਦ

Simiran Kaur Dhadli  ਪਿਛਲੇ ਕੁਝ ਹਫਤਿਆਂ ਤੋਂ ਆਪਣੇ ਗਾਣੇ 'ਲਹੂ ਦੀ ਆਵਾਜ਼' ਕਰਕੇ ਕਾਫੀ ਚਰਚਾ ਵਿੱਚ ਰਹੀ ਹੈ । ਇਸ ਗਾਣੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਵਿਵਾਦ ਹੋਇਆ ਸੀ ਕਿਉਂਕਿ ਸਿਮਰਨ ਨੇ ਇਸ ਗਾਣੇ ਨਾਲ ਉਹਨਾਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਹੜੀਆਂ ਸੋਸ਼ਲ ਮੀਡੀਆ ’ਤੇ ਆਪਣੇ ਜਿਸਮ ਦੀ ਨੁੰਮਾਇਸ਼ ਕਰਦੀਆਂ ਹਨ ।

Pic Courtesy: Instagram

ਹੋਰ ਪੜ੍ਹੋ :

ਸੈਫ ਅਲੀ ਖ਼ਾਨ ਦੀ ਭੈਣ ਸੋਹਾ ਅਲੀ ਨੇ ਸਭ ਦੇ ਸਾਹਮਣੇ ਸੰਨੀ ਦਿਓਲ ਨੂੰ ਮਾਰਿਆ ਸੀ ਜ਼ੋਰਦਾਰ ਥੱਪੜ, ਮੌਕੇ ’ਤੇ ਮੌਜੂਦ ਲੋਕ ਦੇਖ ਕੇ ਹੋ ਗਏ ਸਨ ਹੈਰਾਨ

Pic Courtesy: Instagram

ਇਸ ਗਾਣੇ ਨੂੰ ਲੈ ਕੇ ਕੁਝ ਲੋਕ Simiran Kaur Dhadli  ਦਾ ਸਮਰਥਨ ਕਰਦੇ ਸਨ ਤੇ ਕੁਝ ਉਸ ਦੇ ਖਿਲਾਫ ਹੋ ਗਏ ਸਨ । ਜੋ ਲੋਕ ਸਿਮਰਨ ਦੇ ਖਿਲਾਫ ਸਨ ਉਹਨਾਂ ਨੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਾ ਦਿੱਤਾ ਸੀ ਇੱਥੋਂ ਤੱਕ ਕਿ ਸਿਮਰਨ ਦਾ ਇੰਸਟਾਗ੍ਰਾਮ ਅਕਾਊਂਟ ਵੀ ਬੰਦ ਕਰਵਾ ਦਿੱਤਾ ਸੀ । ਪਰ ਹੁਣ ਸਿਮਰਨ ਇੱਕ ਵਾਰ ਫਿਰ ਇੰਸਟਾਗ੍ਰਾਮ ਤੇ ਵਾਪਿਸ ਆ ਗਈ ਹੈ ।

 

Simiran Kaur Dhadli  ਦਾ ਇੰਸਟਾ ਅਕਾਊਂਟ ਰਿਕਵਰ ਹੋ ਗਿਆ ਹੈ । ਜਿਸ ਦੀ ਜਾਣਕਾਰੀ ਸਿਮਰਨ ਨੇ ਖੁਦ ਦਿਤੀ ਹੈ । ਸਿਮਰਨ ਨੇ ਆਪਣੇ ਆਉਣ ਵਾਲੇ ਗਾਣੇ, ‘Baatan Puadh Kiyaan’ ਦਾ ਟੀਜ਼ਰ ਆਪਣੇ ਇਸੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਸਿਮਰਨ ਦੀ ਇਸ ਸ਼ਾਨਦਾਰ ਵਾਪਸੀ ਤੇ ਉਸ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਸ ਦਾ ਸਵਾਗਤ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network