Simiran Kaur Dhadli ਨੇ ਆਪਣੇ ਹੇਟਰਾਂ ਨੂੰ ਦਿੱਤਾ ਜਵਾਬ, ਕਿਹਾ ‘ਤੁਸੀਂ ਕੀ ਖੱਟਿਆ ਤੇ ਮੇਰਾ ਕੀ ਘਟਿਆ ?’
ਆਪਣੇ ਗਾਣੇ ‘ਲਹੂ ਦੀ ਆਵਾਜ਼’ (Lahu Di Awaaz) ਕਰਕੇ ਚਰਚਾ ਵਿੱਚ ਆਈ Simiran Kaur Dhadli ਨੇ ਆਪਣੇ ਹੇਟਰਾਂ ਨੂੰ ਇੱਕ ਪੋਸਟ ਸਾਂਝੀ ਕਰਕੇ ਜਵਾਬ ਦਿੱਤਾ ਹੈ । ਸਿਮਰਨ ਨੇ ਇਸ ਪੋਸਟ ਰਾਹੀਂ ਆਪਣੇ ਹੇਟਰਾਂ ਨੂੰ ਕਿਹਾ ਹੈ ਕਿ ਉਹ ਭਾਵੇਂ ਉਸ ਦੇ ਖਿਲਾਫ ਜਿੰਨੀਆਂ ਮਰਜੀ ਸਾਜ਼ਿਸ਼ਾਂ ਰਚ ਲੈਣ ਉਹ ਡਰਨ ਵਾਲੀ ਨਹੀਂ ਹੈ । ਸਿਰਮਨ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਲਿਖਿਆ ਹੈ ‘ਅਕਾਊਂਟ ਵੀ ਬੰਦ ਕਰਵਾ ਕੇ ਦੇਖ ਲਿਆ …ਗਾਣੇ ਦੀ ਵੀਡੀਓ ਵੀ ਉਡਵਾ ਕੇ ਦੇਖ ਲਈ …ਪਰਚੇ ਵੀ ਪਵਾ ਕੇ ਦੇਖ ਲਏ ….!
Pic Courtesy: Instagram
ਹੋਰ ਪੜ੍ਹੋ :
Pic Courtesy: Instagram
ਜਾਅਲੀ ਜਿਹੇ ਅਲੋਚਕਾਂ ਤੋਂ ਅਲੋਚਨਾ ਵੀ ਕਰਵਾ ਕੇ ਦੇਖ ਲਈ …ਮੁਆਫੀ ਮੰਗਵਾਉਣ ਲਈ ਧਮਕਾ ਕੇ ਵੀ ਦੇਖ ਲਿਆ ….ਹੁਣ ਫਿਰ ਦੱਸੋ ਤੁਸੀਂ ਕੀ ਖੱਟਿਆ ਤੇ ਮੇਰਾ ਕੀ ਘਟਿਆ ? ਗੌਰ ਨਾਲ ਦੇਖੋ ਓਹ ਹੀ ਮੜਕ, ਓਹ ਹੀ ਗੜਕ ਤੇ ਓਹ ਹੀ ਪੁਰਾਣਾ ਇਰਾਦਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਮਰਨ ਕੌਰ ਨੇ ਆਪਣੇ ਗਾਣੇ ਲਹੂ ਦੀ ਆਵਾਜ਼ (Lahu Di Awaaz) ਨਾਲ ਉਹਨਾਂ ਕੁੜੀਆਂ ਨੂੰ ਨਿਸ਼ਾਨੇ ਤੇ ਲਿਆ ਸੀ ਜਿਹੜੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਫੇਮਸ ਹੋਣ ਲਈ ਨੰਗੇਜ਼ ਦਿਖਾਉਣ ਤੋਂ ਪਰਹੇਜ਼ ਨਹੀਂ ਕਰਦੀਆਂ ।
Pic Courtesy: Instagram
ਇਸ ਗਾਣੇ ਨੂੰ ਲੇ ਕੇ ਕੁਝ ਲੋਕਾਂ ਨੇ ਸਿਮਰਨ ਦੀ ਤਾਰੀਫ ਕੀਤੀ ਸੀ ਪਰ ਕੁਝ ਲੋਕ ਉਸ ਦੇ ਖਿਲਾਫ ਵੀ ਹੋ ਗਏ ਸਨ । ਸਿਮਰਨ ਦੇ ਖਿਲਾਫ ਹੋਏ ਲੋਕਾਂ ਨੇ ਯੂਟਿਊਬ ਤੋਂ ਉਸ ਦਾ ਗਾਣਾ ਵੀ ਉਡਾ ਦਿੱਤਾ ਸੀ । ਇੱਥੇ ਹੀ ਬਸ ਨਹੀਂ ਉਸ ਦਾ ਇੰਸਟਾਗ੍ਰਾਮ ਅਕਾਊਂਟ ਵੀ ਖਤਮ ਕਰ ਦਿੱਤਾ ਗਿਆ ਸੀ ।ਪਰ ਇਸ ਦੇ ਬਾਵਜੂਦ ਸਿਮਰਨ ਨੇ ਹੌਂਸਲਾ ਨਹੀਂ ਹਾਰਿਆ ਤੇ ਉਸ ਨੇ ਲਹੂ ਦੀ ਆਵਾਜ਼-2 (Lahu Di Awaaz-2) ਦਾ ਐਲਾਨ ਕਰ ਦਿੱਤਾ ।