ਸਿੰਮੀ ਚਾਹਲ ਨੇ ਬਹੁਤ ਸਮੇਂ ਬਾਅਦ ਸਾਂਝੀ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਕਿਊਟ ਜਿਹਾ ਫੋਟੋ

Reported by: PTC Punjabi Desk | Edited by: Lajwinder kaur  |  March 25th 2021 03:10 PM |  Updated: March 25th 2021 03:10 PM

ਸਿੰਮੀ ਚਾਹਲ ਨੇ ਬਹੁਤ ਸਮੇਂ ਬਾਅਦ ਸਾਂਝੀ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਕਿਊਟ ਜਿਹਾ ਫੋਟੋ

ਪੰਜਾਬੀ ਫ਼ਿਲਮੀ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਐਕਟਰੈੱਸ ਸਿੰਮੀ ਚਾਹਲ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਸੀ। ਉਨ੍ਹਾਂ ਨੇ 25 ਜਨਵਰੀ ਤੋਂ ਬਾਅਦ ਕੁਝ ਨਹੀਂ ਪੋਸਟ ਕੀਤਾ ਸੀ। ਬੀਤੇ ਦਿਨੀਂ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

image of simi chahal image source- instagram

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਛੋਟੇ ਭਰਾ ਸੁੱਖਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਮੁਬਾਰਕਾਂ

simi chahal post instagram image source- instagram

ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਹਿੰਦੀ ਗੀਤ ਦੇ ਬੋਲ ਲਿਖੇ ਨੇ। ਇਸ ਫੋਟੋ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਫੁਲ ਤੁਮਹੇਂ ਭੇਜਾ ਹੈ ਖ਼ਤ ਮੇਂ...ਫੁਲ ਨਹੀਂ ਮੇਰਾ ਦਿਲ ਹੈ..’। ਇਸ ਤਸਵੀਰ ‘ਚ ਸਿੰਮੀ ਚਾਹਲ ਦਾ ਅੰਦਾਜ਼ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਜਿਸ ਕਰਕੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

simi and tarsem jassar image source- instagram

ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਸਾਲ 2019 ‘ਚ ਆਈ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ । ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਜ਼ਰ ਆਏ ਸੀ। ਰੱਬ ਦਾ ਰੇਡੀਓ, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਦਾਣਾ ਪਾਣੀ’ , ‘ਚੱਲ ਮੇਰਾ ਪੁੱਤ’ , ‘ਚੱਲ ਮੇਰਾ ਪੁੱਤ-2’ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network