ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਨੂੰ ਰੋਜ਼ਾਨਾ ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ
ਪਿਛਲੀ ਇੱਕ ਸਦੀ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਰਤਾਨਵੀਂ ਫੌਜ (British Army) ‘ਚ ਸਿੱਖੀ ਫੌਜੀ ਜਵਾਨਾਂ ਨੂੰ ਰੋਜ਼ਾਨਾ ਨਿੱਤਨੇਮ ਦੇ ਲਈ ਗੁਟਕਾ ਸਾਹਿਬ (Gutka Sahib) ਮੁਹੱਈਆ ਕਰਵਾਏ ਗਏ ਹਨ । ਇਸ ਦੇ ਲਈ ਮੇਜਰ ਦਲਜਿੰਦਰ ਸਿੰਘ ਵਿਰਦੀ ਅਜਿਹੇ ਸ਼ਖਸ ਹਨ ਜੋ ਕਿ ਬਰਤਾਨਵੀਂ ਫੌਜ ਵਿੱਚ ਹਨ ਅਤੇ ਦੋ ਸਾਲ ਤੱਕ ਲਗਾਤਾਰ ਉਨ੍ਹਾਂ ਨੇ ਇਸ ਲਈ ਮੁਹਿੰਮ ਚਲਾਈ ਸੀ ।
image Source : Instagram
ਹੋਰ ਪੜ੍ਹੋ : ਚਾਰੂ ਅਸੋਪਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਰਾਜੀਵ ਸੇਨ, ਕਿਹਾ ‘ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ’
ਗੁਟਕਾ ਸਾਹਿਬ ਨੂੰ ਯੂਕੇ ਡਿਫੈਂਸ ਸਿੱਖ ਨੈੱਟਵਰਕ ਦੇ ਵੱਲੋਂ ਲੰਡਨ ‘ਚ ਹੋਏ ਇੱਕ ਸਮਾਰੋਹ ‘ਚ ਜਾਰੀ ਕੀਤਾ ਗਿਆ ਸੀ । ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ‘ਉਹ ਸਿੱਧੇ ਤੌਰ ‘ਤੇ ਸਿੱਖਾਂ ਨੂੰ ਉਨ੍ਹਾਂ ਦੇ ਵਿਸ਼ਵਾਸ਼ ਦਾ ਸਮਰਥਨ ਕਰਨ ਦੀ ਉਮੀਦ ਕਰਦਾ ਹੈ’।
image Source : Instagram
ਹੋਰ ਪੜ੍ਹੋ : ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਵੇਖੋ ਵੀਡੀਓ
ਦੱਸ ਦਈਏ ਕਿ ਫ਼ੌਜੀ ਜੀਵਨ ਦੇ ਕਠਿਨ ਜੀਵਨ ਨੂੰ ਧਿਆਨ ‘ਚ ਰੱਖਦੇ ਹੋਏ ਵਾਟਰਪਰੂਫ ਸਮੱਗਰੀ ਦੇ ਨਾਲ ਤਿੰਨ ਭਾਸ਼ਾਵਾਂ ‘ਚ ਛਾਪਿਆ ਗਿਆ ਹੈ ।ਯੂਕੇ ਡਿਫੈਂਸ ਸਿੱਖ ਨੈੱਟਵਰਕ ਦੇ ਚੇਅਰਪਰਸਨ ਮੇਜਰ ਵਿਰਦੀ ਜੋ ਦਿਨ ‘ਚ ਤਿੰਨ ਵਾਰ ਨਿੱਤਨੇਮ ਕਰਦੇ ਹਨ ।
image Source : Instagram
ਉਨ੍ਹਾਂ ਦਾ ਕਹਿਣਾ ਹੈ ਕਿ ‘ਹਰ ਰੋਜ਼ ਗੁਰਬਾਣੀ ਪੜ੍ਹਨ ਦੇ ਨਾਲ ਸਰੀਰਕ ਤਾਕਤ ਮਿਲਦੀ ਹੈ, ਇਸ ਦੇ ਨਾਲ ਹੀ ਇਹ ਸਾਨੂੰ ਅਨੁਸ਼ਾਸਨ ਦੇ ਨਾਲ-ਨਾਲ ਅਧਿਆਤਮ ਤੌਰ ‘ਤੇ ਵੀ ਅੱਗੇ ਵਧਾਉਂਦੀ ਹੈ’।ਇਸ ਫ਼ੈਸਲੇ ਤੋਂ ਬਾਅਦ ਸਿੱਖ ਫੌਜੀਆਂ ‘ਚ ਖੁਸ਼ੀ ਦੀ ਲਹਿਰ ਹੈ ਅਤੇ ਹਰ ਕੋਈ ਇਸ ਦੀ ਸ਼ਲਾਘਾ ਕਰ ਰਿਹਾ ਹੈ ।
View this post on Instagram