ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਭਾਈ ਮਨੀ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਸੰਗਤਾਂ ਲਾਸਾਨੀ ਕੁਰਬਾਨੀ ਨੂੰ ਕਰ ਰਹੀਆਂ ਯਾਦ
ਸਿੱਖ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ । ਧਰਮ ਦੀ ਰੱਖਿਆ ਖਾਤਿਰ ਇੱਥੇ ਕਈ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ । ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ । ਉੱਥੇ ਹੀ ਭਾਈ ਮਨੀ ਸਿੰਘ (Bhai Mani Singh ji ) ਵੀ ਅਜਿਹੇ ਸਿਦਕੀ ਯੋਧੇ ਹੋਏ ਹਨ ਜਿਨ੍ਹਾਂ ਨੇ ਬੰਦ ਬੰਦ ਕਟਵਾ ਦਿੱਤਾ ਪਰ ਆਪਣੇ ਮੁਖੋਂ ਸੀਅ ਨਹੀਂ ਉਚਾਰੀ ।ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸੰਗਤਾਂ ਵੀ ਉਨ੍ਹਾਂ ਦੀ ਕੁਰਬਾਨੀ ਯਾਦ ਕਰ ਰਹੀਆਂ ਹਨ ।
image From google
ਹੋਰ ਪੜ੍ਹੋ : ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਖਾਲਸਾ ਏਡ ਨੇ ਕੀਤਾ ਯਾਦ
ਧਰਮ ਦੀ ਰੱਖਿਆ ਖਾਤਿਰ ਉਨ੍ਹਾਂ ਨੇ ਆਪਣਾ ਬੰਦ-ਬੰਦ ਕੱਟਵਾ ਦਿੱਤਾ ਸੀ । ਭਾਈ ਮਨੀ ਸਿੰਘ ਜੀ ਦੇ ਦਾਦਾ ਜੀ, ਭਾਈ ਬੱਲੂ ਜੀ ਅਤੇ ਉਨ੍ਹਾਂ ਦੇ ਸਪੁੱਤਰ, ਭਾਈ ਮਾਈ ਦਾਸ ਜੀ ਛੇਵੇਂ ਗੁਰੂ ਸਾਹਿਬ ਜੀ ਦੇ ਪ੍ਰਮੁੱਖ ਸਿਖਾਂ ਵਿੱਚੋਂ ਸਨ। ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1662 ਈ ਨੂੰ ਮਾਤਾ ਮਧੁਰੀ ਬਾਈ ਦੀ ਕੁੱਖੋਂ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਕੈਂਬੋਵਾਲ ਵਿਖੇ ਹੋਇਆ।
ਹੋਰ ਪੜ੍ਹੋ : ਭਾਈ ਮਨੀ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਅਦਾਕਾਰ ਦਰਸ਼ਨ ਔਲਖ ਨੇ ਭੇਂਟ ਕੀਤੀ ਸ਼ਰਧਾਂਜਲੀ
ਭਾਈ ਮਨੀ ਸਿੰਘ ਜੀ ਆਪਣੇ 12 ਭਰਾਵਾਂ ਵਿੱਚੋਂ ਸਨ ਜੋ ਧਰਮ ਯੁੱਧ ਵਿੱਚ ਸ਼ਹੀਦ ਹੋਏ ਅਤੇ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾ ਸ਼ਹਾਦਤ ਪ੍ਰਾਪਤ ਕੀਤੀ। ਜਿਸ ਸਮੇਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਉਨ੍ਹਾਂ ਦੀ ਉਮਰ 90 ਵਰ੍ਹਿਆਂ ਦੀ ਸੀ। ਭਾਈ ਮਨੀ ਸਿੰਘ ਜੀ ਨੂੰ ਅਨੇਕ ਕਸ਼ਟਾਂ ਤੋਂ ਬਾਅਦ ਬੰਦ-ਬੰਦ ਕੱਟਦਿਆਂ ਸ਼ਹੀਦ ਕੀਤਾ ਗਿਆ।
ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਭਾਣੇ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ ਪੂਰੀ ਅਡੋਲਤਾ ਨਾਲ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ ਬੰਦ-ਬੰਦ ਕਟਵਾਇਆ। ਇਹ ਸਾਕਾ 1734 ਈ ਨਖ਼ਾਸ ਚੌਂਕ ਲਾਹੌਰ ਦਾ ਹੈ। ਸਿੱਖ ਇਤਿਹਾਸ ਦੇ ਇਸ ਸਿਦਕੀ ਯੋਧੇ ਨੂੰ ਸਿਜਦਾ।