ਸਰਦਾਰ ਨੇ ਮੈਟਰੋ 'ਚ 'ਚ ਕਰਵਾਈ ਅੱਤ ,ਗੋਰੀਆਂ ਨੇ ਵੀ ਦਿੱਤਾ ਸਾਥ ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  December 19th 2018 03:46 PM |  Updated: December 19th 2018 03:46 PM

ਸਰਦਾਰ ਨੇ ਮੈਟਰੋ 'ਚ 'ਚ ਕਰਵਾਈ ਅੱਤ ,ਗੋਰੀਆਂ ਨੇ ਵੀ ਦਿੱਤਾ ਸਾਥ ,ਵੇਖੋ ਵੀਡਿਓ

ਪੰਜਾਬੀ ਆਪਣੇ ਖੁੱਲ਼੍ਹ ਦਿਲ ਮਿਜਾਜ਼ ਲਈ ਜਾਣੇ ਜਾਂਦੇ ਨੇ ਅਤੇ ਕੋਈ ਖੁਸ਼ੀ ਦਾ ਮੌਕਾ ਹੋਵੇ ਉਹ ਨੱਚਣ ਗਾਉਣ ਦਾ ਮੌਕਾ ਭਾਲ ਹੀ ਲੈਂਦੇ ਨੇ । ਹੁਣ ਇੱਕ ਸਿੱਖ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਰਦਾਰ ਗੁਰਨਾਮ ਭੁੱਲਰ ਦੇ ਗੀਤ ਡਾਇਮੰਡ ਦੀ ਝਾਂਜਰ 'ਤੇ ਭੰਗੜਾ ਪਾ ਰਿਹਾ ਹੈ ।

ਹੋਰ ਵੇਖੋ :ਮਲਾਇਕਾ ਅਰੋੜਾ ਤੇ ਭਾਰਤੀ ਸਿੰਘ ਦੀ ਇਸ ਵੀਡਿਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਦੋਹਰੇ

https://www.facebook.com/1105464849473816/videos/277447912971181/UzpfSTE2NzUxMzA3NDA6MTAyMTExMDMwNzEwNDc0MDA/

ਇਸ ਸਰਦਾਰ ਨੂੰ ਡਾਂਸ ਕਰਦੇ ਵੇਖ ਕੇ ਮੈਟਰੋ 'ਚ ਮੌਜੂਦ ਗੋਰੀਆਂ ਵੀ ਡਾਂਸ ਕਰਨ ਲੱਗ ਪਈਆਂ । ਇਹ ਵੀਡਿਓ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਇਸ ਵੀਡਿਓ 'ਤੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇਸ ਸ਼ਖਸ ਮੈਟਰੋ 'ਚ ਬੈਠਾ ਹੋਇਆ ਹੈ ਅਤੇ ਉਸ ਦੇ ਸਾਥੀਆਂ ਵੱਲੋਂ ਇਸ ਵੀਡਿਓ ਨੂੰ ਬਣਾਇਆ ਗਿਆ ਹੈ ।

ਹੋਰ ਵੇਖੋ :ਬਾਲੀਵੁੱਡ ‘ਚ ਵੀ ਪੰਜਾਬੀ ਗਾਇਕਾਂ ਦਾ ਦਬਦਬਾ, ਹੁਣ ਇਮਰਾਨ ਹਾਸ਼ਮੀ ਨੇ ਪਾਇਆ ਭੰਗੜਾ, ਦੇਖੋ ਵੀਡਿਓ

ਇਸ ਵੀਡਿਓ 'ਚ ਇਨ੍ਹਾਂ ਪਲਾਂ ਨੂੰ ਕੈਪਚਰ ਕਰਨ ਵਾਲਾ ਸ਼ਖਸ ਵੀ ਨਜ਼ਰ ਆ ਰਿਹਾ ਹੈ । ਇਸ ਸਰਦਾਰ ਦੇ ਡਾਂਸ ਵੀਡਿਓ ਨੂੰ ਵੇਖ ਕੇ ਤਾਂ ਗੁਰਦਾਸ ਮਾਨ ਦਾ ਉਹ ਗੀਤ ਯਾਦ ਆਉਂਦਾ ਹੈ 'ਬਹਿ ਕੇ ਵੇਖ ਜੁਆਨਾਂ ਬਾਬੇ ਭੰਗੜਾ ਪਾਉਂਦੇ ਨੇ' । ਇਸ ਦੇ ਨਾਲ ਹੀ ਇਹ ਵੀ ਸਾਬਿਤ ਹੁੰਦਾ ਹੈ ਕਿ ਜੇ ਕਿਤੇ ਗੀਤ ਚੱਲਦੇ ਹੋਣ ਤਾਂ ਫਿਰ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਅਤੇ ਜਦੋਂ ਗੁਰਨਾਮ ਭੁੱਲਰ ਦਾ ਗੀਤ ਚੱਲਿਆ ਤਾਂ ਇਹ ਸਰਦਾਰ ਵੀ ਖੁਦ ਨੂੰ ਨੱਚਣ ਤੋਂ ਰੋਕ ਨਹੀਂ ਸਕਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network